ਪੰਜਾਬ

punjab

ETV Bharat / state

ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਯਾਦ 'ਚ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਕੌਮੀ ਸ਼ਹੀਦ ਐਲਾਨਣ ਦੀ ਕੀਤੀ ਅਪੀਲ - ਗਿਆਨੀ ਰਘਬੀਰ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਬਕਾ ਜਥੇਦਾਰ ਨੂੰ ਕੌਮੀ ਸ਼ਹੀਦ ਐਲਾਨ ਕਰਨ ਦੀ ਅਪੀਲ ਕੀਤੀ ਜਾਵੇਗੀ।

Indulgence of Akhand Path Sahib found in the memory of former Jathedar Gurdev Singh Kaunke at shri akal takhat sahib
ਸਾਬਕਾ ਜਥੇਦਾਰ Gurdev Singh Kaunke ਦੀ ਯਾਦ 'ਚ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ,ਕੌਮੀ ਸ਼ਹੀਦ ਐਲਾਨਣ ਦੀ ਕੀਤੀ ਜਾਵੇਗੀ ਅਪੀਲ

By ETV Bharat Punjabi Team

Published : Jan 1, 2024, 1:35 PM IST

ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਯਾਦ 'ਚ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਅੰਮ੍ਰਿਤਸਰ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਿੱਖ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਗੁਰਦੇਵ ਸਿੰਘ ਕਾਉਂਕੇ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 1984 ਦੇ ਕਾਲੇ ਦੌਰ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਵੱਲੋਂ ਮੁੜ੍ਹ ਉਸਾਰੀ ਲਈ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀਆਂ ਸੇਵਾਵਾਂ ਨੂੰ ਭੁਲਿਆ ਨਹੀਂ ਜਾ ਸਕਦਾ।

ਦੋਸ਼ੀਆਂ ਨੂੰ ਦਿੱਤੀਆਂ ਜਾਣ ਬਣਦੀਆਂ ਸਜਾਵਾਂ :ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 1992 ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਜਿਹੜਾ ਝੂਠਾ ਮੁਕਾਬਲਾ ਬਣਾ ਕੇ ਜਥੇਦਾਰ ਕਾਉਕੇਂ ਨੂੰ ਸ਼ਹੀਦ ਕੀਤਾ ਸੀ ਅਤੇ ਫਿਰ ਵੀ ਮੈਂ ਕਹਿੰਦਾ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਜਿਨਾਂ ਨੇ ਕੜੀ ਮਿਹਨਤ ਕਰਕੇ ਸੱਚ ਸੰਗਤ ਦੇ ਸਾਹਮਣੇ ਲਿਆਂਦਾ। ਇਸ ਕੇਸ ਦੇ ਵਿੱਚ ਜਿਹੜੇ ਵੀ ਨਾਮ ਸ਼ਾਮਿਲ ਸਨ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜਾਵਾਂ ਨੇ ਮਸਾਲੀ ਸਜਾਵਾਂ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਵੀ ਅਜਿਹੀ ਜੁੱਰਤ ਨਾ ਕਰ ਸਕੇ।

ਨਾਨਕਸ਼ਾਹੀ ਕੈਲੰਡਰ ਦੇ ਤਰਜ 'ਤੇ ਮਨਾਇਆ ਜਾਵੇ ਨਵਾਂ ਸਾਲ : ਓਹਨਾ ਕਿਹਾ ਕਿ ਸੰਗਤਾਂ ਵੱਲੋਂ ਬੇਸ਼ੱਕ ਅੱਜ ਨਵਾਂ ਸਾਲ ਦਾ ਦਿਹਾੜਾ ਮਨਾਇਆ ਜਾ ਰਿਹਾ ਲੇਕਿਨ ਸਿੱਖ ਪੰਥ ਦਾ ਜਿਹੜਾ ਨਵਾਂ ਸਾਲ ਹੈ। ਉਹ ਇੱਕ ਚੇਤਰ ਨੂੰ ਹੈ ਜਿਵੇਂ ਵੱਡੀ ਗਿਣਤੀ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਪਹੁੰਚੀਆਂ ਹੋਈਆਂ ਨੇ ਦਰਬਾਰ ਸਾਹਿਬ ਪਹੁੰਚੀਆਂ ਨੇ ਹੋਰ ਥਾਵਾਂ ਤੇ ਪਹੁੰਚੀਆਂ ਹੋਈਆਂ ਨੇ ਤੇ ਸੰਗਤਾਂ ਨੂੰ ਵੀ ਅਪੀਲ ਹੈ ਕਿ ਇਸੇ ਤਰ੍ਹਾਂ ਜਿਹੜਾ ਇੱਕ ਚੇਤਰ ਨੂੰ ਨਾਨਕਸ਼ਾਹੀ ਕੈਲੰਡਰ ਦੇ ਤਰਜ 'ਤੇ ਵੱਡੀ ਗਿਣਤੀ 'ਚ ਨਤਮਸਤਕ ਹੋ ਕੇ ਉਦੋਂ ਵੀ ਨਵਾਂ ਸਾਲ ਮਨਾਉਣ।

ਗੁਰਦੇਵ ਸਿੰਘ ਕਾਉਂਕੇ ਨੂੰ ਕੌਮੀ ਸ਼ਹੀਦ ਐਲਾਨਣ ਲਈ ਕੀਤੀ ਜਾਵੇਗੀ ਅਪੀਲ :ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਜੀ ਕਾਉਕੇਂ ਜਿਨਾਂ ਨੂੰ ਕੋਹ ਕੋਹ ਕੇ ਜਾਲਮ ਸਰਕਾਰ ਨੇ ਸ਼ਹੀਦ ਕੀਤਾ। ਓਹਨਾ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਸੀ। ਅੱਜ ਅੰਮ੍ਰਿਤ ਵੇਲੇ ਭੋਗ ਪਾਉਣ ਤੋਂ ਬਾਅਦ ਸ਼ਬਦ ਗਾਇਣ ਕਰਕੇ ਅਰਦਾਸ ਬੇਨਤੀ ਜੋਦੜੀ ਕੀਤੀ ਗਈ। ਉਹਨਾਂ ਦੇ ਪਰਿਵਾਰਿਕ ਉਹਨਾਂ ਦੇ ਧਰਮ ਪਤਨੀ ਤੇ ਹੋਰ ਪਰਿਵਾਰ ਦੇ ਮੈਂਬਰ ਪਹੁੰਚੇ ਹਨ। ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧ ਵਿੱਚ ਉਹ ਪੰਜ ਸਿੰਘ ਸਾਹਿਬਾਨਾਂ ਨੂੰ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਣਗੇ ਕਿ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਦਰਜਾ ਦਿੱਤਾ ਜਾਵੇ।

ABOUT THE AUTHOR

...view details