ਪੰਜਾਬ

punjab

ETV Bharat / state

ਪਾਕਿ ਨਾਲ ਵਿਗੜੇ ਰਿਸ਼ਤਿਆਂ ਦਾ ਅਸਰ, ਨਨਕਾਣਾ ਸਾਹਿਬ ਜਾਣ ਵਾਲੀ ਬੱਸ ਗਈ ਖ਼ਾਲੀ - ਨਨਕਾਣਾ ਸਾਹਿਬ

ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 'ਤੇ ਲਏ ਫ਼ੈਸਲੇ ਤੋਂ ਬਾਅਦ ਪਾਕਿ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਦਾ ਅਸਰ ਹੁਣ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਲਈ ਚੱਲਣ ਵਾਲੀ ਬੱਸ 'ਤੇ ਵੀ ਹੋ ਰਿਹਾ ਹੈ।

ਫ਼ੋਟੋ

By

Published : Aug 9, 2019, 1:48 PM IST

ਅੰਮ੍ਰਿਤਸਰ: ਕਸ਼ਮੀਰ ਵਿੱਚ ਧਾਰਾ 370 ਦੇ ਕੁੱਝ ਹਿੱਸੇ ਹਟਾਉਣ ਤੋਂ ਨਾਰਾਜ਼ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਅਸਰ ਸ਼ੁਕਰਵਾਰ ਨੂੰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਜਾਣ ਵਾਲੀ ਬੱਸ 'ਤੇ ਵੀ ਪਿਆ ਹੈ। ਅੰਮ੍ਰਿਤਸਰ ਤੋਂ ਕੋਈ ਵੀ ਸਵਾਰੀ ਇਸ ਬੱਸ ਵਿੱਚ ਪਾਕਿਸਤਾਨ ਨਹੀਂ ਗਈ।

ਵੀਡੀਓ

ਤੁਹਾਨੂੰ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਸਾਲ 2009 ਵਿੱਚ ਸਦਾ-ਏ-ਸਰਹੱਦ ਬੱਸ ਸ਼ੁਰੂ ਕੀਤੀ ਗਈ ਸੀ ਜੋ ਕਿ 2001 ਵਿੱਚ ਪਾਰਲੀਮੈਂਟ ਹਮਲੇ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਮੁੜ ਤੋਂ 2006 ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਨੂੰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਅਮ੍ਰਿਤਸਰ ਤੋਂ ਨਨਕਾਣਾ ਸਾਹਿਬ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਸੀ। ਪਰ ਹੁਣ ਇੱਕ ਵਾਰ ਫਿਰ ਦੋਹਾਂ ਮੁਲਕਾਂ ਦੇ ਵਿੱਚ ਤਕਰਾਰ ਹੋ ਗਈ ਹੈ। ਇਸ ਦਾ ਅਸਰ ਅੰਮ੍ਰਿਤਸਰ ਨਣਕਾਨਾਂ ਸਾਹਿਬ ਬੱਸ ਉੱਪਰ ਪੈ ਰਿਹਾ ਹੈ।

ਬੱਸ ਦੇ ਡਰਾਈਵਰ ਦਾ ਕਹਿਣਾ ਹੈ ਕਿ ਉਹ ਹਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਬੱਸ ਲੈ ਕੇ ਜਾਂਦੇ ਸੀ ਪਰ ਇਸ ਵਾਰ ਦੋਹਾਂ ਮੁਲਕਾਂ ਵਿੱਚ ਰਿਸ਼ਤੇ ਵਿਗੜੇ ਹਨ ਜਿਸ ਤੋਂ ਬਾਅਦ ਕੋਈ ਵੀ ਸਵਾਰੀ ਪਾਕਿਸਤਾਨ ਜਾਣ ਲਈ ਨਹੀਂ ਆਈ। ਲਿਹਾਜ਼ਾ ਡਰਾਈਵਰ ਨੂੰ ਬੱਸ ਖਾਲੀ ਹੀ ਪਾਕਿਸਤਾਨ ਲੈ ਕੇ ਜਾਨੀ ਪਈ।

ABOUT THE AUTHOR

...view details