ਅੰਮ੍ਰਿਤਸਰ: ਸ਼ਹਿਰ ਵਿੱਚ ਬੀਐੱਸਐੱਫ਼ ਨੇ ਨੀਦਰਲੈਂਡ ਦੀ ਰਹਿਣ ਵਾਲੀ ਡਾਇਆ ਨਾਂਅ ਦੀ ਔਰਤ ਨੂੰ ਭਾਰਤ-ਪਾਕਿ ਸਰਹੱਦ ਤੋਂ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਡਾਇਨਾ 'ਤੇ ਦੋਸ਼ ਹੈ ਕਿ ਉਹ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਰਹਿ ਰਹੀ ਸੀ।
ਭਾਰਤ-ਪਾਕਿ ਸਰਹੱਦ 'ਤੇ ਨੀਦਰਲੈਂਡ ਵਾਸੀ ਗ੍ਰਿਫ਼ਤਾਰ - BSF
ਅੰਮ੍ਰਿਤਸਰ 'ਚ ਬੀਐੱਸਐੱਫ਼ ਨੇ ਭਾਰਤ-ਪਾਕਿ ਸਰਹੱਦ 'ਤੇ ਨੀਦਰਲੈਂਡ ਦੀ ਰਹਿਣ ਵਾਲੀ ਡਾਇਨਾ ਨਾਂਅ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਰਅਸਲ, ਬੀਤੀ ਸ਼ਾਮ ਡਾਇਨਾ ਨੂੰ ਭਾਰਤ-ਪਾਕਿ ਸਰਹੱਦ 'ਤੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਪਾਕਿਸਤਾਨ ਜਾਣ ਵਾਲੀ ਸੀ। ਉਸ ਨੂੰ ਬੀਐਸਐਫ਼ ਦੇ ਜਵਾਨਾਂ ਨੇ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਡਾਇਨਾ ਨੀਦਰਲੈਂਡ ਦੀ ਰਹਿਣ ਵਾਲੀ ਹੈ। ਉਹ ਇੱਕ ਸਾਲ ਦੇ ਵੀਜ਼ੇ 'ਤੇ ਭਾਰਤ ਆਈ ਸੀ, ਪਰ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਉਹ ਵਾਪਿਸ ਆਪਣੇ ਦੇਸ਼ ਨਹੀਂ ਗਈ। ਇਸ ਦੇ ਚੱਲਦਿਆਂ ਉਹ ਭਾਰਤ ਤੋਂ ਪਾਕਿਸਤਾਨ ਜਾਣ ਦੀ ਫ਼ਿਰਾਕ ਵਿੱਚ ਸੀ।ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਤੇ ਅਗੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਡਾਇਨਾ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।