ਅੰਮ੍ਰਿਤਸਰ:ਪੰਜਾਬ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੁਬਈ ਦੇ ਸ਼ਾਰਜਾਹ ਵਿਚਕਾਰ ਰੋਜ਼ਾਨਾ ਚੱਲਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਉਡਾਣ 31 ਜੁਲਾਈ ਨੂੰ ਆਪਣੀ ਆਖਰੀ ਉਡਾਣ ਭਰੇਗੀ। ਉਡਾਣ ਰੱਦ ਕਰਨ ਦੇ ਕਾਰਨ ਬਾਰੇ ਏਅਰਲਾਈਨਜ਼ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਇਸ ਉਡਾਣ ਲਈ ਬੁਕਿੰਗ ਬੰਦ ਕਰ ਦਿੱਤੀ ਗਈ ਹੈ।
ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6E47-6E48 ਰੋਜ਼ਾਨਾ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਉਡਾਣ ਭਰਦੀ ਸੀ ਪਰ ਏਅਰਲਾਈਨਜ਼ ਨੇ 31 ਜੁਲਾਈ ਤੋਂ ਅਚਾਨਕ ਇਸ ਦੀ ਬੁਕਿੰਗ ਬੰਦ ਕਰ ਦਿੱਤੀ। ਰੋਜ਼ਾਨਾ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਇਹ ਇੱਕੋ-ਇੱਕ ਫਲਾਈਟ ਸੀ। ਅੰਮ੍ਰਿਤਸਰ ਤੋਂ ਇਹ ਫਲਾਈਟ ਰੋਜ਼ਾਨਾ 12.30 ਵਜੇ ਉਡਾਣ ਭਰਦੀ ਸੀ ਅਤੇ 3.45 ਘੰਟਿਆਂ ਵਿੱਚ ਸ਼ਾਰਜਾਹ ਪਹੁੰਚਦੀ ਸੀ।