ਅੰਮ੍ਰਿਤਸਰ : ਕੋਰੋਨਾ ਕਾਲ ਦੌਰਾਨ ਲੱਗੇ ਲੋਕਡਾਊਨ ਕਾਰਨ ਸਰਹੱਦਾਂ ਸੀਲ ਹੋ ਜਾਣ ਦੇ ਚਲਦੇ ਜਿੱਥੇ ਬਹੁਤ ਸਾਰੇ ਲੋਕ ਲੰਬੇ ਸਮੇਂ ਲਈ ਆਪਣਿਆਂ ਤੋਂ ਦੂਰ ਹੋ ਗਏ ਸਨ ਤੇ ਆਪਣੇ ਆਪਣੇ ਸਵਦੇਸ਼ ਪਰਤਣ ਵਿੱਚ ਅਸਮਰਥ ਰਹੇ ਅਤੇ ਹੁਣ ਉਨ੍ਹਾਂ ਦੀ ਵਾਪਸੀ ਹੋ ਰਹੀ ਹੈ। ਇੰਦੌਰ ਦੇ ਵਸਨੀਕ ਸਾਗਰ ਦਾ ਵਿਆਹ ਪਾਕਿਸਤਾਨ ਦੇ ਸਿੰਧ ਸੂਬੇ ਦੀ ਲੜਕੀ ਸੰਧਿਆ ਨਾਲ ਹੋਇਆ ਸੀ ਅਤੇ ਅਚਾਨਕ ਲੌਕਡਾਊਨ ਹੋ ਗਿਆ। ਲਿਹਾਜ਼ਾ ਸੰਧਿਆ ਸਹੁਰੇ ਨਹੀਂ ਆਈ ਤੇ ਸਾਗਰ ਨੂੰ ਪਾਕਿਸਤਾਨ ਰੁਕਣਾ ਪਿਆ।
ਪਾਕਿਸਤਾਨ 'ਚ ਫਸੇ ਭਾਰਤੀ ਵਤਨ ਪਰਤੇ - Corona Lockdown
ਕੋਰੋਨਾ ਕਾਲ ਦੌਰਾਨ ਲੱਗੇ ਲੋਕਡਾਊਨ ਕਾਰਨ ਸਰਹੱਦਾਂ ਸੀਲ ਹੋ ਜਾਣ ਦੇ ਚਲਦੇ ਜਿੱਥੇ ਬਹੁਤ ਸਾਰੇ ਲੋਕ ਲੰਬੇ ਸਮੇਂ ਲਈ ਆਪਣਿਆਂ ਤੋਂ ਦੂਰ ਹੋ ਗਏ ਸਨ ਤੇ ਆਪਣੇ ਆਪਣੇ ਸਵਦੇਸ਼ ਪਰਤਣ ਵਿੱਚ ਅਸਮਰਥ ਰਹੇ ਅਤੇ ਹੁਣ ਉਨ੍ਹਾਂ ਦੀ ਵਾਪਸੀ ਹੋ ਰਹੀ ਹੈ। ਇੰਦੌਰ ਦੇ ਵਸਨੀਕ ਸਾਗਰ ਦਾ ਵਿਆਹ ਪਾਕਿਸਤਾਨ ਦੇ ਸਿੰਧ ਸੂਬੇ ਦੀ ਲੜਕੀ ਸੰਧਿਆ ਨਾਲ ਹੋਇਆ ਸੀ ਅਤੇ ਅਚਾਨਕ ਲੌਕਡਾਊਨ ਹੋ ਗਿਆ। ਲਿਹਾਜ਼ਾ ਸੰਧਿਆ ਸਹੁਰੇ ਨਹੀਂ ਆਈ ਤੇ ਸਾਗਰ ਨੂੰ ਪਾਕਿਸਤਾਨ ਰੁਕਣਾ ਪਿਆ।
ਇਸ ਸਮੇਂ ਦੌਰਾਨ ਲਕਸ਼ਮੀ ਦਾ ਜਨਮ ਹੋਇਆ ਤੇ ਹੁਣ ਲਕਸ਼ਮੀ ਵੀ ਉਸ ਕੋਲ ਆ ਗਈ ਹੈ । ਸਾਗਰ ਅਤੇ ਸੰਧਿਆ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਇੱਕ ਵਕਫ਼ੇ ਦੇ ਬਾਅਦ ਇਕੱਠੇ ਹੋਇਆ ਹੈ। ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ । ਇੱਕ ਪਰਿਵਾਰ ਆਪਣੇ ਰਿਸ਼ਤੇਦਾਰ ਦੇ ਵਿਆਹ ਲਈ ਪਾਕਿਸਤਾਨ ਗਿਆ ਸੀ, ਅਤੇ ਲੌਕਡਾਊਨ ਕਾਰਨ ਪਾਕਿਸਤਾਨ ਵਿੱਚ ਫਸ ਗਿਆ।
ਇੱਕ ਸਾਲ ਬਾਅਦ, ਉਹ ਭਾਰਤ ਪਰਤਿਆ ਜੋ ਬਹੁਤ ਖ਼ੁਸ਼ ਹੈ। ਇਕ ਦੂਜੇ ਦੇਸ਼ਾਂ ਵਿੱਚ ਫਸੇ ਲੋਕ ਆਪਣੇ ਵਤਨ ਪਰਤਣੇ ਸ਼ੁਰੂ ਹੋ ਗਏ ਹਨ ਪਰ ਅਜੇ ਵੀ ਕੁਝ ਲੋਕ ਆਪਣੇ ਵਤਨ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨ ਤੋਂ 40 ਦੇ ਕਰੀਬ ਲੋਕਾਂ ਦੇ ਭਾਰਤ ਆਉਣ ਦੀ ਸੂਚਨਾ ਸੀ ਪਰ ਦੁਪਹਿਰ ਚਾਰ ਵਜੇ ਤੱਕ ਸਿਰਫ 22 ਲੋਕ ਹੀ ਭਾਰਤ ਦਾਖ਼ਲ ਹੋ ਸਕੇ ਹਨ।