ਅੰਮ੍ਰਿਤਸਰ:ਰੂਸ ਵੱਲੋਂ ਯੂਕਰੇਨ (Ukraine) ਤੇ ਕੀਤੇ ਹਮਲਿਆਂ ਦੇ ਚਲਦੇ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ (Indian students) ਉੱਥੇ ਫਸੇ ਹੋਏ ਹਨ। ਜਿਥੇ ਉਹਨਾ ਦੇ ਪਰਿਵਾਰਕ ਮੈਂਬਰਾਂ ਵਿਚ ਸਹਿਮ ਦਾ ਮਾਹੌਲ ਹੈ। ਉਥੇ ਹੀ ਹੁਣ ਉਨ੍ਹਾਂ ਮਾਪਿਆ ਵੱਲੋ ਭਾਰਤ ਸਰਕਾਰ (Government of India) ਨੂੰ ਅਪੀਲ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਸਾਡੇ ਬੱਚਿਆਂ ਨੂੰ ਸੁਰੱਖਿਤ ਭਾਰਤ ਲਿਆਉਣ ਦਾ ਇੰਤਜਾਮ ਕਰੇ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਡਾ.ਸੁਨੀਲ ਵਧਵਾ ਨੇ ਦੱਸਿਆ ਕਿ ਉਹਨਾ ਦਾ ਬੇਟਾ 2 ਸਾਲ ਪਹਿਲਾ ਯੂਕਰੇਨ (Ukraine) ਦੀ ਖਾਰਕੀ ਯੂਨੀਵਰਸਿਟੀ (Kharki University) ਵਿਚ ਮੈਡੀਕਲ (Medical) ਦੀ ਪੜਾਈ ਕਰਨ ਲਈ ਗਿਆ ਸੀ। ਰੂਸ(Russia) ਵੱਲੋ ਯੂਕਰੇਨ (Ukraine) ਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਦੇ ਚਲਦੇ ਮਾਹੌਲ ਪੈਨਿਕ ਹੋਣ ਕਾਰਣ ਸਾਡੇ ਬਚੇ ਉਥੇ ਬੰਕਰਾ ਵਿਚ ਲੁਕ ਕੇ ਸਮਾਂ ਬਤੀਤ ਕਰ ਰਹੇ ਹਨ।
ਯੂਕਰੇਨ 'ਚ ਭੁੱਖ ਪਿਆਸ ਨਾਲ ਜੂਝ ਰਹੇ ਭਾਰਤੀ ਵਿਦਿਆਰਥੀ: ਦੇਖੋ ਵੀਡੀਓਯੂਕਰੇਨ 'ਚ ਭੁੱਖ ਪਿਆਸ ਨਾਲ ਜੂਝ ਰਹੇ ਭਾਰਤੀ ਵਿਦਿਆਰਥੀ: ਦੇਖੋ ਵੀਡੀਓ ਉਥੇ ਖਾਣ ਪੀਣ ਦਾ ਸਮਾਨ ਵੀ ਬਹੁਤ ਘੱਟ ਮਾਤਰਾ ਵਿੱਚ ਬਚਿਆ ਹੈ। ਜਿਸਦੇ ਚਲਦੇ ਉਸਦਾ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਉਹਨਾ ਦੇ ਬੱਚਿਆਂ ਨੂੰ ਸੁਰੱਖਿਤ ਭਾਰਤ ਲਿਆਉਣ ਦਾ ਇੰਤਜਾਮ ਕਰੇ।
ਅੰਕੜਿਆ ਦੀ ਗੱਲ ਕਰੀਏ ਤਾਂ ਅਜੇ ਤੱਕ 18 ਤੋਂ 20 ਹਜ਼ਾਰ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਫਸੇ ਹਨ। ਭਾਰਤੀ ਵਿਦਿਆਰਥੀਆਂ (Indian students) ਨੂੰ ਯੂਕਰੇਨ (Ukraine) ਚੋ ਕੱਢਣ ਲਈ ਤਿੰਨ ਫਲਾਇਟਾਂ (Flights) ਚਲਾਇਆ ਗਈਆ ਸਨ। ਜਿਸ ਵਿਚ ਵਿਦਿਆਰਥੀਆਂ ਵੱਲੋਂ ਦੌ ਗੁਣਾਂ ਕਿਰਾਇਆ ਭਰ ਵਾਪਸੀ ਕੀਤੀ ਸੀ। ਭਾਰਤ ਸਰਕਾਰ (Government of India) ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਫਲਾਇਟਾਂ (Flights) ਚਲਾ ਸਾਡੇ ਬੱਚਿਆਂ ਨੂੰ ਸੁਰੱਖਿਤ ਭਾਰਤ(Safe India) ਲਿਆਦਾਂ ਜਾਵੇ।
ਇਹ ਵੀ ਪੜ੍ਹੋ :-ਯੂਕਰੇਨ ’ਚ ਫਸੇ ਸਿੱਖ ਨੌਜਵਾਨਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਅਪੀਲ, ਕਿਹਾ- 'ਡਰ ਕੇ ਨਾ ਭੱਜੋ, ਮੁਕਾਬਲਾ ਕਰੋ'