ਅੰਮ੍ਰਿਤਸਰ:ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਬਹੁਤ ਸਾਰੇ ਭਾਰਤੀ ਨਾਗਰਿਕ ਯੂਕਰੇਨ ’ਚ ਜੋ ਪੜ੍ਹਾਈ ਕਰਨਗੇ ਸੀ ਉਹ ਫਸੇ ਹੋਏ ਹਨ ਅਤੇ ਦੂਜੇ ਪਾਸੇ ਜਿਥੇ ਬਹੁਤ ਸਾਰੇ ਹੁਣ ਭਾਰਤੀ ਨਾਗਰਿਕ ਯੂਕਰੇਨ ਜਾ ਕੇ ਯੂਕਰੇਨ ਦਾ ਸਾਥ ਦੇਣ ਦੀਆਂ ਗੱਲਾਂ ਕਰ ਰਹੇ ਹਨ।
ਇਸੇ ਵਿਚਾਲੇ ਭਾਰਤ ਸਰਕਾਰ ਵੱਲੋਂ ਲਗਾਤਾਰ ਹੀ ਉਨ੍ਹਾਂ ਬੱਚਿਆਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਜਿਸ ਦੇ ਚਲਦੇ ਕੁਝ ਵਿਦਿਆਰਥੀ ਅੰਮ੍ਰਿਤਸਰ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਯੂਕਰੇਨ ਤੋਂ ਭਾਰਤ ਪਹੁੰਚੇ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਢੋਲ ਨਗਾੜਿਆਂ ਦੇ ਨਾਲ ਆਪਣੇ ਬੱਚਿਆਂ ਦਾ ਸਵਾਗਤ ਕੀਤਾ ਗਿਆ।
ਇਹ ਵੀ ਪੜੋ:Ukraine Russia conflict: ਪੁਤਿਨ ਨੇ ਫਿਰ ਦਿੱਤੀ ਚਿਤਾਵਨੀ, ਫਰਾਂਸੀਸੀ ਰਾਜਦੂਤ ਨੇ ਕਿਹਾ- ਭਾਰਤ ਆਪਣਾ ਪ੍ਰਭਾਵ ਵਰਤੇ
ਇਸ ਦੌਰਾਨ ਜਦੋਂ ਯੂਕਰੇਨ ਤੋਂ ਆਏ ਵਿਦਿਆਰਥੀ ਆਪਣੇ ਮਾਂ ਪਿਓ ਨਾਲ ਮਿਲੇ ਤਾਂ ਕਾਫੀ ਭਾਵੁਕ ਵੀ ਦਿਖਾਈ ਦਿੱਤੇ। ਬੱਚਿਆਂ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਗਲਾਂ ’ਚ ਫੁੱਲਾਂ ਦੇ ਹਾਰ ਪਾ ਕੇ ਅਤੇ ਉਨ੍ਹਾਂ ਦੇ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ ਗਿਆ। ਯੂਕਰੇਨ ਤੋਂ ਆਏ ਵਿਦਿਆਰਥੀਆਂ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਬਦ ਤੋਂ ਬਦਤਰ ਹਾਲਾਤ ਹੁੰਦੇ ਜਾ ਰਹੇ ਹਨ।
ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀ ਉਨ੍ਹਾਂ ਕਿਹਾ ਕਿ ਜੋ ਪਹਿਲੇ ਦਿਨ ਭਾਰਤੀ ਨਾਗਰਿਕਾਂ ਨੂੰ ਮਾਰਨ ਵਾਲੀ ਖਬਰ ਸਾਹਮਣੇ ਆਈ ਸੀ ਉਹ ਹਮਲਾ ਰਸ਼ੀਆ ਦੀ ਫੌਜ ਨੇ ਕੀਤਾ ਸੀ। ਇਸ ਦੌਰਾਨ ਕਿਹਾ ਕਿ ਅਸੀਂ ਡਰੇ ਨਹੀਂ, ਉਨ੍ਹਾਂ ਕਿਹਾ ਕਿ ਸਾਡੇ ਲਾਗੇ ਬੰਬ ਡਿੱਗਣ ਦੀਆਂ ਆਵਾਜ਼ਾਂ ਆਉਂਦੀਆਂ ਸਨ, ਪਰ ਅਸੀਂ ਬਿਨਾਂ ਡਰੇ ਆਪਣੇ ਲਕਸ਼ ਵੱਲ ਵਧਦੇ ਗਏ ਤੇ ਅਸੀਂ ਸਹੀ ਸਲਾਮਤ ਅੱਜ ਭਾਰਤ ਪਹੁੰਚੇ ਹਾਂ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਲਗਪਗ ਉਨ੍ਹਾਂ ਦੇ ਸਾਰੇ ਸਾਥੀ ਹੁਣ ਭਾਰਤ ਵਾਪਸ ਆ ਰਹੇ ਹਨ ਅਤੇ ਉਹ ਵੀ ਉਨ੍ਹਾਂ ਦੇ ਰਹਿੰਦੇ ਸਾਥੀ ਵੀ ਬਹੁਤ ਜਲਦ ਭਾਰਤ ਪਹੁੰਚ ਜਾਣਗੇ।
ਜ਼ਿਕਰਯੋਗ ਹੈ ਕਿ ਯੂਕਰੇਨ ਰਸ਼ੀਆ ਵਿਚਾਲੇ ਜੰਗ ਨੇ ਹਰ ਇੱਕ ਦੇ ਦਿਲ ਚ ਸਹਿਮ ਡਰ ਦਾ ਮਾਹੌਲ ਬਣਾਇਆ ਹੋਇਆ ਹੈ ਜਿਸ ਦੇ ਚਲਦੇ ਭਾਰਤ ਤੇ ਰਹਿਣ ਵਾਲੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਅੱਗੇ ਕਈ ਵਾਰ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚਲਦੇ ਕੁਝ ਬੱਚੇ ਯੂਕਰੇਨ ਤੋਂ ਭਾਰਤ ਵਾਪਸ ਆਏ ਅਤੇ ਉਹ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਉਤਰੇ ਅਤੇ ਉੁਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਂ ਪਿਓ ਦੇ ਵਿੱਚ ਅੱਜ ਬਹੁਤ ਜ਼ਿਆਦਾ ਖ਼ੁਸ਼ੀ ਦਾ ਮਾਹੌਲ ਸੀ।
ਇਹ ਵੀ ਪੜੋ:ਮੈਂ ਯੁੱਧ ਦੇਖਿਆ... ਭਾਰਤ ਦੀਆਂ ਧੀਆਂ ਤੋਂ ਜਾਣੋ ਯੂਕਰੇਨ ਯੁੱਧ ਦਾ ਹਾਲ