ਅੰਮ੍ਰਿਤਸਰ: ਭਾਰਤ ਸਰਕਾਰ ਨੇ ਮੰਗਲਵਾਰ 16 ਸਾਲਾ ਪਾਕਿਸਤਾਨੀ ਬੱਚੇ ਨੂੰ ਸਜ਼ਾ ਪੂਰੀ ਹੋਣ ਉਪਰੰਤ ਵਤਨ ਵਾਪਸੀ ਕਰਵਾਉਂਦੇ ਹੋਏ ਪਾਕਿ ਰੇਂਜਰਾਂ ਹਵਾਲੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ 16 ਸਾਲਾ ਬੱਚਾ ਹਰਸ਼ੀ ਉਲਾ ਪਾਕਿਸਤਾਨ ਦੇ ਬਲੋਚਿਸਤਾਨ ਦਾ ਰਹਿਣ ਵਾਲਾ ਹੈ, ਜੋ ਡੇਢ ਸਾਲ ਪਹਿਲਾਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਸੀ, ਜਿਸ ਨੂੰ ਪਹਿਲਾਂ ਹੁਸ਼ਿਆਰਪੁਰ ਅਤੇ ਫਿਰ ਲੁਧਿਆਣਾ ਜੇਲ੍ਹ ਵਿੱਚ ਭੇਜਿਆ ਗਿਆ ਸੀ।
ਮੰਗਲਵਾਰ ਭਾਰਤ ਸਰਕਾਰ ਨੇ ਉਸ ਨੂੰ ਸਜ਼ਾ ਪੂਰੀ ਹੋਣ ਰਿਹਾਅ ਕਰਦੇ ਹੋਏ ਪਾਕਿਸਤਾਨ ਘਰ ਵਾਪਸੀ ਲਈ ਪਾਕਿਸਤਾਨ ਰੇਂਜਰਾਂ ਹਵਾਲੇ ਕਰ ਦਿੱਤਾ। ਇਸ ਮੌਕੇ ਬੱਚੇ ਹਰਸ਼ਾ ਉਲਾ ਦੇ ਚਿਹਰੇ 'ਤੇ ਘਰ ਵਾਪਸੀ ਦਾ ਉਤਸ਼ਾਹ ਅਤੇ ਖ਼ੁਸ਼ੀ ਆਪ ਮੁਹਾਰੇ ਵੇਖੀ ਜਾ ਸਕਦੀ ਸੀ।
ਭਾਰਤ ਸਰਕਾਰ ਨੇ ਪਾਕਿਸਤਾਨੀ ਬੱਚੇ ਨੂੰ ਕਰਵਾਈ ਘਰ ਵਾਪਸੀ ਗੱਲਬਾਤ ਦੌਰਾਨ ਹਰਸ਼ੀ ਉਲਾ ਨੇ ਕਿਹਾ ਕਿ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਉਹ ਗਲਤੀ ਨਾਲ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜ ਗਿਆ ਸੀ। ਉਸ ਨੂੰ ਭਾਰਤ ਵਿੱਚ ਦਾਖ਼ਲ ਹੋਣ ਬਾਰੇ ਪਤਾ ਨਹੀਂ ਲੱਗਾ ਸੀ। ਉਸਦੀ ਉਮਰ 16 ਸਾਲ ਹੈ ਅਤੇ ਚੌਥੀ ਜਮਾਤ ਦਾ ਵਿਦਿਆਰਥੀ ਹੈ।
ਉਸ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਅੱਜ ਉਹ ਡੇਢ ਸਾਲ ਬਾਅਦ ਘਰ ਵਾਪਸ ਜਾ ਰਿਹਾ ਅਤੇ ਉਸ ਨੂੰ ਬਹੁਤ ਹੀ ਖ਼ੁਸ਼ੀ ਹੋ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਨਹੀਂ ਲਗਦਾ ਹੈ ਕਿ ਭਾਰਤ ਆਉਣ ਬਾਰੇ ਉਸ ਦੇ ਪਰਿਵਾਰ ਨੂੰ ਪਤਾ ਹੋਵੇਗਾ?
ਉਸ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਅਪੀਲ ਕੀਤੀ ਕਿ ਉਸਦੀ ਤਰ੍ਹਾਂ ਬਾਕੀ ਸਾਰੇ ਬੱਚਿਆਂ ਨੂੰ ਵੀ ਰਿਹਾਅ ਕੀਤਾ ਜਾਵੇ।