ਪੰਜਾਬ

punjab

By

Published : Mar 26, 2022, 5:08 PM IST

Updated : Mar 26, 2022, 6:04 PM IST

ETV Bharat / state

ਭਾਰਤ ਸਰਕਾਰ ਨੇ ਰਿਹਾਅ ਕੀਤੇ ਤਿੰਨ ਪਾਕਿਸਤਾਨੀ ਕੈਦੀ

ਭਾਰਤ ਸਰਕਾਰ ਨੇ ਇੱਕ ਵਾਰ ਫਿਰ ਦਿਖਾਈ ਦਖਾਉਂਦੇ ਹੋਏ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ। ਜੋ ਅੱਜ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਵਾਪਸ ਜਾਣਗੇ।

ਭਾਰਤ ਸਰਕਾਰ ਨੇ ਰਿਹਾਅ ਕੀਤੇ ਤਿੰਨ ਪਾਕਿਸਤਾਨੀ ਕੈਦੀ
ਭਾਰਤ ਸਰਕਾਰ ਨੇ ਰਿਹਾਅ ਕੀਤੇ ਤਿੰਨ ਪਾਕਿਸਤਾਨੀ ਕੈਦੀ

ਅੰਮ੍ਰਿਤਸਰ: ਭਾਰਤ ਸਰਕਾਰ ਨੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ। ਜੋ ਅੱਜ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਵਾਪਸ ਜਾਣਗੇ।

ਰਿਹਾਅ ਕੀਤੇ ਗਏ ਕੈਦੀਆਂ ਵਿੱਚੋਂ ਇੱਕ ਕੈਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ, ਦੂਜਾ ਕੈਦੀ ਹਰਿਆਣਾ ਜੇਲ੍ਹ ਤੋਂ ਅਤੇ ਤੀਜਾ ਕੈਦੀ ਜੋ ਕੀ ਇਕ ਔਰਤ ਹੈ ਉਹ ਬੰਗਲੌਰ ਦੀ ਜੇਲ੍ਹ ਤੋਂ ਰਿਹਾਅ ਕੀਤੀ ਗਈ ਹੈ।

ਭਾਰਤ ਸਰਕਾਰ ਨੇ ਰਿਹਾਅ ਕੀਤੇ ਤਿੰਨ ਪਾਕਿਸਤਾਨੀ ਕੈਦੀ
ਬੰਗਲੌਰ ਜੇਲ੍ਹ ਚੋਂ ਰਿਹਾਅ ਹੋਈ ਉਸ ਔਰਤ ਦਾ ਨਾਮ ਸਮੀਰਾ ਹੈ ਤੇ ਉਸ ਨੇ ਜੇਲ੍ਹ ਵਿਚ ਹੀ ਇਕ ਬੱਚੀ ਜਿਸ ਦਾ ਨਾਂ ਫਾਤਿਮਾ ਉਸ ਨੂੰ ਜਨਮ ਦਿੱਤਾ ਹੈ। ਇਸ ਔਰਤ ਨੂੰ 2017 ਵਿੱਚ ਬੈਂਗਲੌਰ ਜੇਲ੍ਹ ਵਿੱਚ ਸਜ਼ਾ ਹੋਈ ਸੀ, ਜਿਸ ਦੇ ਚੱਲਦੇ ਅੱਜ ਇਹ ਔਰਤ ਆਪਣੇ ਵਤਨ ਪਾਕਿਸਤਾਨ ਲਈ ਆਪਣੀ ਬੱਚੀ ਫਾਤਿਮਾ ਨਾਲ ਰਵਾਨਾ ਹੋਵੇਗੀ। ਕੇਰਲਾ ਦੀ ਪੁਲਿਸ ਅੱਜ ਸਮੀਰਾ ਅਤੇ ਉਸ ਦੀ ਬੱਚੀ ਫਾਤਿਮਾ ਨੂੰ ਲੈ ਕੇ ਅਟਾਰੀ ਵਾਹਗਾ ਸਰਹੱਦ ਤੇ ਪੁੱਜ ਗਏ ਹਨ।
ਭਾਰਤ ਸਰਕਾਰ ਨੇ ਰਿਹਾਅ ਕੀਤੇ ਤਿੰਨ ਪਾਕਿਸਤਾਨੀ ਕੈਦੀ

ਇਹ ਵੀ ਪੜ੍ਹੋ:ਸਰਕਾਰੀ ਸਕੂਲ ਦੀ ਨੀਲਾਮੀ ਦਾ ਛਪਿਆ ਇਸ਼ਤਿਹਾਰ, ਅਕਾਲੀ ਦਲ ਨੇ ਚੁੱਕੇ ਸਵਾਲ

ਦੂਜਾ ਕੈਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਰਿਹਾਅ ਹੋ ਕੇ ਜਾ ਰਿਹਾ ਹੈ, ਜਿਸਦਾ ਨਾਮ ਅਹਿਮਦ ਰਜ਼ਾ ਹੈ ਜੋ ਕੀ 21 ਮਹੀਨੇ ਦੀ ਸਜ਼ਾ ਕੱਟ ਕੇ ਅੱਜ ਵਾਪਿਸ ਆਪਣੇ ਵਤਨ ਪਾਕਿਸਤਾਨ ਲਈ ਜਾ ਰਿਹਾ ਹੈ ਜੋ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤ ਪਹੁੰਚ ਗਿਆ ਸੀ।

ਭਾਰਤੀ ਅਧਿਕਾਰੀਆਂ ਨੂੰ ਬਾਏ ਕਰਦੀ ਹੋਈ ਛੋਟੀ ਬੱਚੀ

ਇਸ ਕੈਦੀ ਨੂੰ ਥਾਣਾ ਘਰਿੰਡਾ ਦੀ ਪੁਲਿਸ ਨੇ ਕਾਬੂ ਕਰ ਲਿਆ ਜਿਸ ਨੂੰ 21 ਮਹੀਨੇ ਦੀ ਜੇਲ੍ਹ ਹੋਈ, ਇਹ ਕੈਦੀ ਲਾਹੌਰ ਦਾ ਰਹਿਣ ਵਾਲਾ ਹੈ। ਇਹ ਕੈਦੀ ਵਿਆਹਿਆ ਹੋਇਆ ਹੈ ਅਤੇ ਇਸ ਦਾ ਇਕ ਬੱਚਾ ਵੀ ਹੈ। ਅਹਿਮਦ ਰਜ਼ਾ ਨੂੰ ਅੱਜ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੀ ਪੁਲਿਸ ਅਟਾਰੀ ਵਾਹਗਾ ਸਰਹੱਦ ਤੇ ਲੈ ਕੇ ਪੁੱਜ ਗਈ ਹੈ।

ਤੀਜਾ ਕੈਦੀ ਹਰਿਆਣੇ ਦੀ ਜੇਲ੍ਹ ਵਿੱਚ ਬੰਦ ਸੀ ਜੋ ਕਿ ਪਿਛਲੇ 2 ਸਾਲ ਤੋਂ ਸਜ਼ਾ ਕੱਟ ਕੇ ਅੱਜ ਆਪਣੇ ਵਤਨ ਵਾਪਸ ਜਾ ਰਿਹਾ ਹੈ। ਪੁਲਿਸ ਅਧਿਕਾਰੀ ਅਰੁਣਪਾਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਤਨਾ ਕੈਦੀਆਂ ਨੂੰ ਬੀਐੱਸ ਰੇਂਜਰਾਂ ਦੇ ਹਵਾਲੇ ਕਰਕੇ ਜ਼ੀਰੋ ਲਾਈਨ ਤੋਂ ਪਾਕਿਸਤਾਨ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ:ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ’ਤੇ ਮਿਲੀ ਇੱਕ ਹੋਰ ਸ਼ਿਕਾਇਤ, ਪੁਲਿਸ ਨੇ ਲਿਆ ਵੱਡਾ ਐਕਸ਼ਨ

Last Updated : Mar 26, 2022, 6:04 PM IST

ABOUT THE AUTHOR

...view details