ਅੰਮ੍ਰਿਤਸਰ : ਭਾਰਤ ਸਰਕਾਰ ਵੱਲੋਂ ਅੱਜ 18 ਦੇ ਕਰੀਬ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਅਟਾਰੀ ਵਾਘਾ ਸਰਹੱਦ ਦੇ ਰਸਤਿਓਂ ਪਾਕਿਸਤਾਨ ਲਈ ਰਵਾਨਾ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 6 ਦੇ ਕਰੀਬ ਮਛੇਰਿਆਂ ਅਤੇ 6 ਕੈਦੀ ਵੀ ਸਨ, ਜੋ ਗੁਜਰਾਤ ਦੀ ਜੇਲ ਤੋਂ ਰਿਹਾਅ ਹੋ ਕੇ ਅਟਾਰੀ ਵਾਘਾ ਸਰਹੱਦ ਉੱਤੇ ਪਹੁੰਚੇ ਸਨ।
ਕੀ ਬੋਲੇ ਕੈਦੀ :ਕੈਦੀਆਂ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਅਸੀਂ 7 ਦੇ ਕਰੀਬ ਮਛੇਰੇ ਬੇੜੀ ਵਿੱਚ ਸਵਾਰ ਹੋ ਕੇ ਮੱਛੀਆਂ ਫ਼ੜ ਰਹੇ ਸੀ ਅਤੇ ਗਲਤੀ ਨਾਲ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਗਏ ਇਸ ਤੋਂ ਬਾਅਦ ਗੁਜਰਾਤ ਪੁਲਿਸ ਨੇ ਸਾਨੂੰ ਫ਼ੜ ਲਿਆ ਅਤੇ ਸਾਨੂੰ ਸਾਡੇ ਪੰਜ ਸਾਲ ਦੇ ਕਰੀਬ ਸਜਾ ਹੋਈ। ਆਪਣੀ ਸਜਾ ਪੂਰੀ ਕਰਕੇ ਅੱਜ ਅਸੀਂ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਇੱਕ ਸਾਥੀ ਗੁਜਰਾਤ ਦੀ ਜੇਲ ਵਿਚ ਬੰਦ ਹੈ, ਜਿਸਦੀ ਸਜਾ ਹਾਲੇ ਪੂਰੀ ਨਹੀਂ ਹੋਈ ਹੈ। ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਜੇਲ ਵਿੱਚ ਬੰਦ ਹਨ, ਉਹਨਾਂ ਨੂੰ ਵੀ ਜਲਦ ਰਿਹਾਅ ਕੀਤਾ ਜਾਵੇ।