ਅੰਮ੍ਰਿਤਸਰ:ਪਾਕਿਸਤਾਨੀ ਜੇਲ੍ਹ (Pakistani jail) ਚੋਂ ਭਾਰਤੀ ਕੈਦੀ ਰਿਹਾਅ (Indian prisoners released) ਹੋ ਕੇ ਭਾਰਤ ਪਹੁੰਚੇ ਹਨ। ਰਿਹਾਈ ਨੂੰ ਲੈ ਕੇ ਮਛੇਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਭਾਰਤ ਦੇ ਗੁਜਰਾਤ ਨਾਲ ਸਬੰਧਤ ਇਨ੍ਹਾਂ ਮਛੇਰਿਆਂ ਨੂੰ ਛੇ ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ, ਪਰ ਉਨ੍ਹਾਂ ਨੂੰ ਚਾਰ ਸਾਲ ਜੇਲ੍ਹ ਵਿੱਚ ਬਿਤਾਉਣੇ ਪਏ ਸਨ।
ਉਨ੍ਹਾਂ ਦਾ ਕਹਿਣਾ ਹੈ ਸਾਡੀ ਕਿਸ਼ਤੀ ਪਾਣੀ ਦੇ ਵਿਚ ਖਰਾਬ ਹੋਣ ਕਰਕੇ ਉਹ ਉੱਥੇ ਫਸ ਗਏ ਤੇ ਪਾਕਿਸਤਾਨ ਪੁਲਿਸ (Pakistan Police) ਸਾਨੂੰ ਫੜ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਉੱਥੇ ਉਨ੍ਹਾਂ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ।
ਪਾਕਿ ਜੇਲ੍ਹ ਤੋਂ ਰਿਹਾਅ ਹੋਏ ਮਛੇਰਿਆਂ ਨੇ ਮੋਦੀ ਸਰਕਾਰ ਨੂੰ ਸੁਣਾਇਆ ਆਪਣਾ ਦਰਦ ਉਨ੍ਹਾਂ ਕਿਹਾ ਕਿ ਭਾਰਤ ਦੀ ਜੇਲ੍ਹ ਵਿੱਚ ਬੰਦ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਵੀ ਰਿਹਾਅ ਨਹੀਂ ਕੀਤਾ ਗਿਆ ਅਤੇ ਛੇ ਮਹੀਨਿਆਂ ਦੀ ਥਾਂ ਉਸ ਨੂੰ ਚਾਰ ਸਾਲ ਪਾਕਿਸਤਾਨ ਦੀ ਜੇਲ੍ਹ ਵਿੱਚ ਕੱਟਣੇ ਪਏ ਪਰ ਪਾਕਿਸਤਾਨ ਜੇਲ੍ਹ ਵਿੱਚ ਰਹਿਣ ਦਾ ਦੁੱਖ ਅਤੇ ਪਰਿਵਾਰ ਤੋਂ ਦੂਰ ਰਹਿਣ ਦਾ ਦੁੱਖ ਉਨ੍ਹਾਂ ਨੂੰ ਇਨ੍ਹਾਂ ਜ਼ਿਆਦਾ ਹੈ ਸੀ ਕਿ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।
ਪਿਛਲੇ ਦਿਨੀਂ ਅਟਾਰੀ ਵਾਹਘਾ ਸਰਹੱਦ ਦੇ ਰਾਹੀਂ ਭਾਰਤ ਪੁੱਜੇ ਇੰਨ੍ਹਾਂ ਕੈਦੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੈੱਡ ਕਰਾਸ ਭਵਨ ਠਹਿਰਾਇਆ ਗਿਆ। ਕੈਦੀਆਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਨੇ ਹੱਥਾਂ ਦੇ ਹੁਨਰ ਵੀ ਸਿੱਖੇ ਅਤੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਿੰਨ੍ਹਾਂ ਨੂੰ ਉਹ ਯਾਦ ਵਜੋਂ ਵਾਪਿਸ ਲਿਆਏ ਅਤੇ ਕੁਝ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਵੇਚ ਦਿੱਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਪਰ ਉਸ ਨੂੰ ਚਾਰ ਸਾਲ ਪਾਕਿਸਤਾਨ ਦੀ ਜੇਲ੍ਹ ਵਿਚ ਕੱਟਣੇ ਪਏ ਸਨ
ਉਥੇ ਹੀ ਗੁਜਰਾਤ ਦੇ ਪੁਲਿਸ ਅਧਿਕਾਰੀ ਨੇ ਇੰਨ੍ਹਾਂ ਮਛਵਾਰਿਆਂ ਨੂੰ ਲੈਣ ਲਈ ਪੁਹੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁਜਰਾਤ ਨਾਲ ਸਬੰਧਿਤ ਹਨ ਤੇ ਉਹ ਅੰਮ੍ਰਿਤਸਰ ਪਾਕਿਸਤਾਨ ਤੋਂ ਰਿਹਾਅ ਹੋ ਕੇ ਗੁਜਰਾਤ ਦੇ ਮਛੇਰਿਆਂ ਨੂੰ ਲੈਣ ਆਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 20 ਮਛਵਾਰਿਆਂ ਨੂੰ ਉਹ ਗੁਜਰਾਤ ਵਿੱਚ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਗੇ।
ਇਹ ਵੀ ਪੜ੍ਹੋ :ਖਗੜੀਆ 'ਚ 40 ਲੋਕਾਂ ਨਾਲ ਭਰੀ ਕਿਸ਼ਤੀ ਗੰਗਾ ਨਦੀ 'ਚ ਪਲਟੀ, ਹੁਣ ਤੱਕ 2 ਲਾਸ਼ਾਂ ਬਰਾਮਦ