ਅੰਮ੍ਰਿਤਸਰ: ਦੇਸ਼ ਦੀਆਂ ਖਿਡਾਰਣਾਂ ਵੱਲੋਂ ਲਗਾਤਾਰ ਖੇਡਾਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਜਾ ਰਿਹਾ ਹੈ। ਉਸੇ ਲੜੀ ਦੇ ਤਹਿਤ ਭਾਰਤੀ ਬੈਡਮਿੰਟਨ ਖਿਡਾਰਣ ਪੀ.ਵੀ ਸਿੱਧੂ ਵੱਲੋਂ ਦੇਸ਼ ਦਾ ਮਾਣ ਵਧਾਉਂਦੇ ਹੋਏ, ਕਈ ਮੈਡਲ ਦੇਸ਼ ਦੀ ਝੋਲੀ ਵਿੱਚ ਪਾਏ ਗਏ ਹਨ। ਅੱਜ ਖਿਡਾਰਣ ਪੀ.ਵੀ ਸਿੱਧੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਜਿੱਥੇ ਉਹਨਾਂ ਨਾ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਵਧੀਆ ਲੱਗਾ:ਇਸ ਮੌਕੇ ਭਾਰਤੀ ਖਿਡਾਰਣ ਪੀ.ਵੀ ਸਿੱਧੂ ਨੇ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਹੈ। ਉਹਨਾਂ ਨੇ ਕਿਹਾ ਕਿ ਇੱਥੇ ਆ ਕੇ ਉਹਨਾਂ ਨੂੰ ਬਹੁਤ ਸਕੂਨ ਮਿਲਿਆ ਹੈ ਤੇ ਸਰੀਰ ਚਿੰਤਾ ਮੁਕਤ ਹੋ ਗਿਆ ਹੈ।
ਐਸਜੀਪੀਸੀ ਨੇ ਕੀਤਾ ਸਨਮਾਨਿਤ:ਭਾਰਤੀ ਬੈਡਮਿੰਟਨ ਖਿਡਾਰਣ ਪੀ.ਵੀ ਸਿੰਧੂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਮੌਕੇ ਐਸਜੀਪੀਸੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਤੋਂ ਬਾਅਦ ਸਿੰਧੂ ਨੇ ਐਸਜੀਪੀਸੀ ਦਾ ਧੰਨਵਾਦ ਕੀਤਾ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਕੂਨ ਮਿਲਿਆ:ਇਸ ਦੌਰਾਨ ਗੱਲਬਾਤ ਕਰਦਿਆਂ ਖਿਡਾਰੀ ਪੀ.ਵੀ ਸਿੰਧੂ ਨੇ ਕਿਹਾ ਕਿ ਉਹ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਹਨ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀਦਰਬਾਰ ਸਾਹਿਬ ਵਿੱਚ ਪਹਿਲੀ ਵਾਰ ਆ ਕੇ ਉਹਨਾਂ ਦੇ ਮਨ ਨੂੰ ਬੜਾ ਹੀ ਸਕੂਨ ਮਿਲਿਆ ਹੈ। ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕੀ ਵਾਹਿਗੁਰੂ ਜਲਦ ਉਹਨਾਂ ਨੂੰ ਦੁਬਾਰਾ ਇੱਥੇ ਮੱਥਾ ਟੇਕਣ ਦਾ ਮੌਕਾ ਜ਼ਰੂਰ ਦੇਣ। ਉਹਨਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਉਲੰਪਿਕ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਹੁਣ ਉਹ ਉਲੰਪਿਕ ਦੀ ਤਿਆਰੀ ਵਿੱਚ ਵੀ ਰੁੱਝ ਜਾਣਗੇ। ਇਸ ਦੇ ਨਾਲ ਹੀ ਉਹਨਾਂ ਨੇ ਹਰੇਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਕਸਰਤ ਕਰਨ ਦੀ ਅਪੀਲ ਵੀ ਕੀਤੀ।