ਅੰਮ੍ਰਿਤਸਰ: ਪਾਣੀ ਦੇ ਵਿੱਚ ਮਛਲੀਆਂ ਫੜਣ ਲਈ ਜਾਂਦੇ ਮਛੇਰਿਆਂ ਨੂੰ ਅਕਸਰ ਸਰਹੱਦਾਂ ਦਾ ਪਤਾ ਨਹੀਂ ਹੁੰਦਾ, ਜਿਸਦੇ ਸਿੱਟੇ ਵਜੋਂ ਉਹ ਮਛਲੀਆਂ ਫੜਦੇ-ਫੜਦੇ ਦੂਸਰੇ ਦੇਸ਼ ਦੀ ਸਰਹੱਦ ਪਾਰ ਕਰ ਜਾਂਦੇ ਹਨ ਅਤੇ ਜਦੋਂ ਉੱਥੋਂ ਦੀ ਪੁਲਿਸ ਇਨ੍ਹਾਂ ਲੋਕਾਂ ਨੂੰ ਫੜਦੀ ਹੈ ਤਾਂ ਇਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਦੂਸਰੇ ਦੇਸ਼ ਦੀ ਸਰਹੱਦ ਵਿੱਚ ਦਾਖਲ ਹੋ ਗਏ ਹਾਂ।
ਅਜਿਹੀ ਹੀ ਘਟਨਾ ਪਾਕਿਸਤਾਨ ਦੇ ਰਹਿਣ ਵਾਲੇ ਮਛੇਰਿਆਂ ਨਾਲ ਵਾਪਰੀ ਜੋ ਮਛਲੀਆਂ ਫੜਦੇ ਹੋਏ ਭਾਰਤ ਦੀ ਸਰਹੱਦ ਦੇ ਅੰਦਰ ਦਾਖਲ ਹੋ ਗਏ ਅਤੇ ਗੁਜਰਾਤ ਪੁਲਿਸ ਨੇ ਇਨ੍ਹਾਂ ਨੂੰ ਫੜਕੇ ਜੇਲ੍ਹ ਭੇਜ ਦਿੱਤਾ। ਅੱਜ ਇਨ੍ਹਾਂ ਮਛੇਰਿਆਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਦੀ ਵਤਨ ਵਾਪਸੀ ਹੋ ਰਹੀ ਹੈ ਜਿਸ ਕਾਰਨ ਕੁੱਝ ਤੇ ਬਹੁਤ ਖੁਸ਼ ਸਨ ਅਚੇ ਕੁੱਝ ਦੁੱਖੀ ਵੀ ਸਨ ਕਿਉਂਕਿ ਉਨ੍ਹਾਂ ਦੇ ਇੱਕ ਸਾਥੀ ਨੂੰ ਰਿਹਾਅ ਨਹੀਂ ਕੀਤਾ ਗਿਆ।