ਅੰਮ੍ਰਿਤਸਰ: ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਭਾਰਤ ਵਿੱਚ ਵੀ ਆਪਣੇ ਪੈਰ ਪਸਾਰ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਵੱਲੋਂ ਭੀੜ ਵਾਲੀਆਂ ਥਾਵਾਂ 'ਤੇ ਨਾ ਜਾਣ ਦੀਆਂ ਹਿਦਾਇਤਾਂ ਦੇ ਚੱਲਦਿਆਂ ਕਈ ਪ੍ਰੋਗਰਾਮ ਬੰਦ ਕਰ ਦਿੱਤੇ ਹਨ। ਅੰਮ੍ਰਿਤਸਰ ਸਥਿਤ ਅਟਾਰੀ ਵਾਹਘਾ ਬਾਰਡਰ ਦਾ ਰੀਟਰੀਟ ਸਮਾਰੋਹ ਵੀ ਇਸੇ ਦੇ ਚਲਦੇ ਪਿਛਲੇ ਦਿਨੀਂ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਅਟਾਰੀ ਵਾਹਘਾ ਸਰਹੱਦ ਰਾਹੀਂ ਅਫ਼ਗਾਨਿਸਤਾਨ ਤੋਂ ਕਾਰੋਬਾਰ ਬੰਦ ਕਰ ਦਿੱਤਾ ਗਿਆ ਹੈ।
ਸਰਕਾਰ ਦੇ ਇਨ੍ਹਾਂ ਫੈਸਲਿਆਂ ਨਾਲ ਬਾਰਡਰ ਨੇੜੇ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਗਏ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਜਿਸ ਦਿਨ ਤੋਂ ਬਾਰਡਰ ਦਾ ਕਾਰੋਬਾਰ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ ਉਦੋਂ ਦਾ ਉਨ੍ਹਾਂ ਦਾ ਕੰਮ ਵੀ ਠੱਪ ਹੈ।