ਅੰਮ੍ਰਿਤਸਰ: ਪਿੰਡ ਸਿਆਲਕਾ ਦੇ ਸਰਕਾਰੀ ਮਿਡਲ ਸਕੂਲ 'ਚ 10 ਲੱਖ ਦੀ ਲਾਗਤ ਨਾਲ ਬਣਨ ਵਾਲੇ ਪਖਾਨਿਆਂ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ। ਸਕੂਲ ਦੀ ਮੁੱਖ ਮਧਿਆਪਕਾ ਬਲਰਾਜ ਕੌਰ ਦੀ ਅਗਵਾਈ ਵਿੱਚ ਹੋਏ ਸਮਾਰੋਹ 'ਚ ਪਖਾਨਿਆਂ ਦੇ ਕੰਮ ਦੇ ਉਦਘਾਟਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੀਤਾ। ਇਸ ਮੌਕੇ ਕਾਂਗਰਸੀ ਆਗੂ ਜਗਮਿੰਦਰਪਾਲ ਸਿੰਘ ਮਜੀਠਾ ਤੇ ਐਸਸੀ ਕਮਿਸ਼ਨ ਦੇ ਮੈਂਬਰ ਤਰਸੇਮ ਸਿਆਲਕਾ ਵੀ ਹਾਜ਼ਰ ਸਨ।
ਸਿਆਲਕਾ ਦੇ ਸਕੂਲ 'ਚ ਪਖਾਨਿਆਂ ਦਾ ਉਦਘਾਟਨ - sialaka school
ਪਿੰਡ ਸਿਆਲਕਾ ਦੇ ਸਰਕਾਰੀ ਮਿਡਲ ਸਕੂਲ 'ਚ 10 ਲੱਖ ਦੀ ਲਾਗਤ ਨਾਲ ਬਣਨ ਵਾਲੇ ਪਖਾਨਿਆਂ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ।
ਸਿਆਲਕਾ ਦੇ ਸਕੂਲ 'ਚ ਪਖਾਨਿਆਂ ਦਾ ਉਦਘਾਟਨ
ਸਕੂਲੀ ਸਟਾਫ਼ ਅਤੇ ਗ੍ਰਾਮ ਪੰਚਾਇਤ ਨੇ ਮਹਿਮਾਨਾਂ ਦਾ ਸਿਰੋਪਾ ਦੇ ਨਾਲ ਸਨਮਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਐਮਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ 4 ਬਾਥਰੂਮ ਅਟੈਚ ਪਖਾਨਾ ਇਸ ਸਕੂਲ ਨੂੰ ਸਮਰਪਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਚਾਰਦੀਵਾਰੀ, ਲੋੜੀਂਦੇ ਕਮਰਿਆਂ ਦੀ ਉਸਾਰੀ ਅਤੇ ਕਮਿਉਨਿਟੀ ਸੈਂਟਰ ਤੋਂ ਇਲਾਵਾ ਜਿੰਨੀਆਂ ਵੀ ਮੰਗਾਂ ਪਿੰਡ ਵੱਲੋਂ ਰੱਖੀਆਂ ਸਨ, ਉਹ ਸਾਰੀਆਂ ਪ੍ਰਵਾਨ ਕਰਦੇ ਹੋਏ 10 ਲੱਖ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਪ੍ਰਾਜੈਕਟਾਂ ਨੂੰ ਵਿਭਾਗੀ ਪੱਧਰ ਤੇ ਮਨਜ਼ੂਰੀ ਦੇ ਦਿੱਤੀ ਗਈ ਹੈ।