ਪੰਜਾਬ

punjab

By

Published : Jul 5, 2021, 5:13 PM IST

ETV Bharat / state

ਹਸਪਤਾਲ 'ਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਸੀਵਰੇਜ ਟਰੀਟਮੈਂਟ ਪਲਾਂਟ (Sewage Treatment Plant) ਦੀ ਸ਼ੁਰੂਆਤ ਕੀਤੀ ਗਈ ਹੈ।ਇਹ ਪਲਾਟ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਇਆ ਹੈ।

ਹਸਪਤਾਲ 'ਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਕੀਤੀ ਸ਼ੁਰੂਆਤ
ਹਸਪਤਾਲ 'ਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਕੈਂਸਰ ਪੀੜਤਾਂ ਦੇ ਨਾਲ ਨਾਲ ਕਈ ਹੋਰ ਨਵੇਂ ਉਪਰਾਲੇ ਵੀ ਸ਼ੁਰੂ ਕੀਤੇ ਗਏ ਸਨ ਅਤੇ ਇਸ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕਰਵਾਈ ਗਈ ਸੀ।ਉਸੇ ਲੜੀ ਦੇ ਤਹਿਤ ਇਕ ਵਾਰ ਫਿਰ ਤੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਲੰਬੇ ਸਮੇਂ ਤੋਂ ਆ ਰਹੀ ਸੀਵਰੇਜ ਟਰੀਟਮੈਂਟ ਪਲਾਂਟ (Sewage Treatment Plant) ਦੀ ਮੰਗ ਨੂੰ ਪੂਰਾ ਕੀਤਾ ਗਿਆ।

ਹਸਪਤਾਲ 'ਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਕੀਤੀ ਸ਼ੁਰੂਆਤ

ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਭਿਟੇਵੱਡ ਨੇ ਕਿਹਾ ਕਿ ਜਿਹੜਾ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ (Sewage Treatment Plant) ਹੈ। ਇਹ ਪੰਜਾਬ ਦਾ ਸਭ ਤੋਂ ਵਧੀਆ ਪਲਾਂਟ ਹੈ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਸ ਸੀ ਵੱਲੋਂ ਬਹੁਤ ਵਧੀਆ ਉਪਰਾਲੇ ਨਾਲ ਇਹ ਟਰੀਟਮੈਂਟ ਪਲਾਂਟ ਇੱਥੇ ਲਗਾਇਆ ਗਿਆ। ਪਲਾਂਟ ਉਤੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਗਿਆ।ਐੱਸਜੀਪੀਸੀ (SGPC) ਦੇ ਅਧਿਕਾਰੀਆਂ ਨੇ ਪ੍ਰਦੂਸ਼ਨ ਬੋਰਡ ਆਫ ਕੰਟਰੋਲ ਦਾ ਧੰਨਵਾਦ ਵੀ ਕੀਤਾ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਹਰਮੀਤ ਸਿੰਘ ਨੇ ਵੀ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਵੱਲੋਂ ਹਸਪਤਾਲ ਵਿਚ ਲਗਾਤਾਰ ਹੀ ਮਰੀਜ਼ ਦਾ ਇਲਾਜ ਕਰਵਾਉਣ ਵਾਸਤੇ ਪਹੁੰਚਦੇ ਹਨ ਅਤੇ ਪਾਣੀ ਗੰਧਲਾ ਹੋਣ ਕਰਕੇ ਇਸ ਪਲਾਂਟ ਦੀ ਜ਼ਿਆਦਾ ਜ਼ਰੂਰਤ ਸੀ ਅਤੇ ਇਹ ਪਲਾਂਟ ਪੰਜਾਬ ਦੇ ਹਰੇਕ ਸੂਬੇ ਨਾਲੋਂ ਵਧੀਆ ਪਲਾਂਟ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵੀ ਉਨ੍ਹਾਂ ਨੂੰ ਕੰਮ ਕਰਨ ਵਾਸਤੇ ਕਹਿਣਗੇ ਉਹ ਜ਼ਰੂਰ ਕੀਤੇ ਜਾਣਗੇ।

ਇਹ ਵੀ ਪੜੋ:'ਕਿਸਾਨੀ ਧਰਨੇ ਨੇੜੇ ਪਲਟਿਆ ਟਰੱਕ ਟਰੱਕ, ਕਿਸਾਨਾਂ ਨੇ ਦੱਸਿਆ ਕੇਂਦਰ ਦੀ ਚਾਲ'

ABOUT THE AUTHOR

...view details