ਪੰਜਾਬ

punjab

ETV Bharat / state

ਬੀਬੀ ਜਗੀਰ ਕੌਰ ਵੱਲੋ ਆਕਸੀਜਨ ਪਲਾਟ ਦਾ ਉਦਘਾਟਨ

ਅੰਮ੍ਰਿਤਸਰ ਦੇ ਪਿੰਡ ਉਠੀਆਂ ਵਿਚ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਸ੍ਰੋਮਣੀ ਕਮੇਟੀ (Shiromani Committee) ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋ ਲਿਕਵਡ ਆਕਸੀਜਨ ਪਲਾਟ ਦਾ ਉਦਘਾਟਨ ਕੀਤਾ ਗਿਆ।

ਬੀਬੀ ਜਗੀਰ ਕੌਰ ਵੱਲੋ ਆਕਸੀਜਨ ਪਲਾਟ ਦਾ ਉਦਘਾਟਨ
ਬੀਬੀ ਜਗੀਰ ਕੌਰ ਵੱਲੋ ਆਕਸੀਜਨ ਪਲਾਟ ਦਾ ਉਦਘਾਟਨ

By

Published : Sep 28, 2021, 9:04 PM IST

ਅੰਮ੍ਰਿਤਸਰ: ਪਿੰਡ ਉਠੀਆਂ ਵਿਚ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਸ੍ਰੋਮਣੀ ਕਮੇਟੀ (Shiromani Committee) ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋ ਲਿਕਵਡ ਆਕਸੀਜਨ ਪਲਾਟ ਦਾ ਉਦਘਾਟਨ ਕੀਤਾ ਗਿਆ। ਜਿਸਦੇ ਚਲਦੇ ਪ੍ਰਧਾਨ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਤੀਸਰੀ ਲਹਿਰ ਦਾ ਸਾਹਮਣਾ ਕਰਨਾ ਪਿਆ ਤਾ ਸੰਗਤਾਂ ਨੂੰ ਆਕਸੀਜਨ ਦੀ ਕਿਸੇ ਕੀਮਤ 'ਤੇ ਵੀ ਕਮੀ ਨਹੀ ਆਉਣ ਦਿਤੀ ਜਾਵੇਗੀ।

ਬੀਬੀ ਜਗੀਰ ਕੌਰ ਵੱਲੋ ਆਕਸੀਜਨ ਪਲਾਟ ਦਾ ਉਦਘਾਟਨ
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਕਾਰ ਦੀਆ ਹਿਦਾਇਤਾ ਦੇ ਅਨੁਸਾਰ ਕੋਰੋਨਾ ਦੀ ਤੀਸਰੀ ਲਹਿਰ ਦੇ ਮੱਦੇ ਨਜ਼ਰ ਸ੍ਰੋਮਣੀ ਕਮੇਟੀ ਵੱਲੋ ਸੰਗਤਾ ਲਈ ਖਾਸ ਉਪਰਾਲਾ ਕਰਦਿਆ ਲਿਕਵਡ ਆਕਸੀਜਨ ਪਲਾਟ ਦਾ ਉਦਘਾਟਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਹੈ ਕਿ ਬੀਤੇ ਕੋਰੋਨਾ ਕਾਲ ਵਿਚ ਸੰਗਤਾਂ ਨੂੰ ਜੋ ਆਕਸੀਜਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੂੰ ਇਸ ਵਾਰ ਦੁਬਾਰਾ ਨਾ ਮੁਸ਼ਕਿਲ ਆਵੇ ਇਸ ਲਈ ਸ੍ਰੋਮਣੀ ਕਮੇਟੀ ਵੱਲੋ ਸੰਗਤਾ ਦੇ ਲਈ ਇਹ ਪਲਾਟ ਲਗਾਈਆਂ ਗਿਆ ਹੈ।

ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਸਮਾਜ ਦੇ ਭਲੇ ਲਈ ਕਦਮ ਚੁੱਕੇ ਜਾਂਦੇ ਹਨ।ਉਨ੍ਹਾਂ ਕਿਹਾ ਕੋਰੋਨਾ ਲਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੇ ਲਈ ਬੈੱਡਾ ਦਾ ਪ੍ਰਬੰਧ ਕੀਤਾ ਹੈ ਜੇਕਰ ਭਵਿੱਖ ਵਿਚ ਤੀਜੀ ਲਹਿਰ ਦਾ ਪ੍ਰਭਾਵ ਪੈਂਦਾ ਹੈ ਤਾਂ ਅਸੀਂ ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਲਈ ਤਿਆਰ ਹਾਂ।

ਇਹ ਵੀ ਪੜੋ:ਪਾਕਿਸਤਾਨ ਤੋਂ ਪਰਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਹੀਆਂ ਇਹ ਗੱਲਾਂ

ABOUT THE AUTHOR

...view details