ਅੰਮ੍ਰਿਤਸਰ: ਪੰਜਾਬ ’ਚ ਨਗਰ ਨਿਗਮ ਲਈ ਵੋਟਿੰਗ ਹੋ ਰਹੀ ਹੈ। ਉਥੇ ਹੀ ਸ਼ਹਿਰ ਦੇ ਵਾਰਡ ਨੰਬਰ 37 ਵਿਖੇ ਵੀ ਅਮਨ ਸ਼ਾਂਤੀ ਨਾਲ ਵੋਟਿੰਗ ਹੋ ਰਹੀ ਹੈ ਤੇ ਲੋਕ ਵੱਧ ਚੜ੍ਹ ਕੇ ਵੋਟਾਂ ਪਾਉਣ ਆ ਰਹੇ ਹਨ।
ਅੰਮ੍ਰਿਤਸਰ ਦੇ ਵਾਰਡ ਨੰਬਰ 37 ’ਚ ਈਵੀਐਮ ਹੋਈ ਖ਼ਰਾਬ, ਲੋਕ ਹੋਏ ਪਰੇਸ਼ਾਨ - ਇਥੇ 20 ਫੀਸਦ ਵੋਟਿੰਗ
ਅੰਮ੍ਰਿਤਸਰ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਵਾਰਡ ਦਾ ਦੌਰਾ ਕੀਤਾ ਗਿਆ ਤੇ ਇਸ ਦੇ ਨਾਲ ਅਕਾਲੀ ਦਲ ਤੋਂ ਹਲਕਾ ਦੱਖਣੀ ਦੇ ਇੰਚਾਰਜ਼ ਤਲਬੀਰ ਗਿੱਲ ਨੇ ਵੀ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਦੇ ਨਾਲ ਬੂਥਾਂ ਦਾ ਜਾਇਜ਼ਾ ਲਿਆ।
![ਅੰਮ੍ਰਿਤਸਰ ਦੇ ਵਾਰਡ ਨੰਬਰ 37 ’ਚ ਈਵੀਐਮ ਹੋਈ ਖ਼ਰਾਬ, ਲੋਕ ਹੋਏ ਪਰੇਸ਼ਾਨ ਤਸਵੀਰ](https://etvbharatimages.akamaized.net/etvbharat/prod-images/768-512-10623482-241-10623482-1613299271144.jpg)
ਤਸਵੀਰ
ਅੰਮ੍ਰਿਤਸਰ ਦੇ ਵਾਰਡ ਨੰਬਰ 37 ’ਚ ਈਵੀਐਮ ਹੋਈ ਖ਼ਰਾਬ, ਲੋਕ ਹੋਏ ਪਰੇਸ਼ਾਨ
ਖ਼ਬਰ ਲਿਖੇ ਜਾਣ ਤੱਕ ਇਥੇ 20 ਫੀਸਦ ਵੋਟਿੰਗ ਹੋ ਗਈ ਸੀ। ਉਥੇ ਹੀ ਵਾਰਡ ’ਚ ਬੂਥ 7 ਅਤੇ 9 ਵਿਖੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਤੇ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇੱਕ ਘੰਟੇ ਦੀ ਪਰੇਸ਼ਾਨੀ ਤੋਂ ਬਾਅਦ ਨਵੀਆਂ ਮਸ਼ੀਨਾਂ ਲਗਾ ਦਿੱਤੀਆਂ ਗਈਆਂ।
ਮੌਕੇ ’ਤੇ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਵਾਰਡ ਦਾ ਦੌਰਾ ਕੀਤਾ ਗਿਆ ਤੇ ਇਸ ਦੇ ਨਾਲ ਅਕਾਲੀ ਦਲ ਤੋਂ ਹਲਕਾ ਦੱਖਣੀ ਦੇ ਇੰਚਾਰਜ਼ ਤਲਬੀਰ ਗਿੱਲ ਨੇ ਵੀ ਉਮੀਦਵਾਰ ਇੰਦਰਜੀਤ ਸਿੰਘ ਪੰਡੋਰੀ ਦੇ ਨਾਲ ਬੂਥਾਂ ਦਾ ਜਾਇਜ਼ਾ ਲਿਆ।