ਪੰਜਾਬ

punjab

ETV Bharat / state

ਕੋਰੋਨਾ ਕਾਲ 'ਚ ਕਾਂਗਰਸੀ CM ਦੀ ਕੁਰਸੀ ਲਈ ਕਾਟੋ-ਕਲੇਸ਼ 'ਚ ਉਲਝੇ-ਮਲਿਕ - ਕੋਰੋਨਾ ਕਾਲ

ਸ਼ਵੇਤ ਮਲਿਕ ਦਾ ਕਹਿਣਾ ਕਿ ਮੌਜੂਦਾ ਸਮੇਂ 'ਚ ਲੋਕ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਹਨ। ਇਸ ਦੇ ਨਾਲ ਹੀ ਆਕਸੀਜਨ ਅਤੇ ਵੈਕਸੀਨ ਲਈ ਲੋਕ ਮੁਸ਼ਕਤ ਕਰ ਰਹੇ ਹਨ, ਪਰ ਪੰਜਾਬ ਦੇ ਕਾਂਗਰਸੀ ਕੁਰਸੀ ਦੇ ਚੱਕਰ 'ਚ ਕਾਟੋ ਕਲੇਸ ਕਰ ਰਹੇ ਹਨ।

ਗ੍ਰੀਨ ਐਵੀਨਿਊ 'ਚ ਕੌਵਿਡ ਵੈਕਸੀਨੇਸ਼ਨ ਕੈਂਪ ਦਾ ਸ਼ਵੇਤ ਮਲਿਕ ਨੇ ਕੀਤਾ ਦੌਰਾ
ਗ੍ਰੀਨ ਐਵੀਨਿਊ 'ਚ ਕੌਵਿਡ ਵੈਕਸੀਨੇਸ਼ਨ ਕੈਂਪ ਦਾ ਸ਼ਵੇਤ ਮਲਿਕ ਨੇ ਕੀਤਾ ਦੌਰਾ

By

Published : May 22, 2021, 7:12 PM IST

ਅੰਮ੍ਰਿਤਸਰ: ਗ੍ਰੀਨ ਐਵੀਨਿਊ ਇਲਾਕੇ 'ਚ ਲੱਗੇ ਕੌਵਿਡ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਥੇ ਵਿਸ਼ੇਸ਼ ਤੌਰ 'ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਇਸ ਕੌਵਿਡ ਵੈਕਸੀਨੇਸ਼ਨ ਕੈਂਪ ਦਾ ਦੌਰਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਲੌਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਕੌਵਿਡ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਦਾ ਕਹਿਣਾ ਕਿ ਇਸ ਬਿਮਾਰੀ ਦਾ ਸਾਹਮਣਾ ਕਰਨ ਲਈ ਵੈਕਸੀਨੇਸ਼ਨ ਲਗਵਾਉਣ ਬਹੁਤ ਜ਼ਰੂਰੀ ਹੈ।

ਗ੍ਰੀਨ ਐਵੀਨਿਊ 'ਚ ਕੌਵਿਡ ਵੈਕਸੀਨੇਸ਼ਨ ਕੈਂਪ ਦਾ ਸ਼ਵੇਤ ਮਲਿਕ ਨੇ ਕੀਤਾ ਦੌਰਾ

ਸ਼ਵੇਤ ਮਲਿਕ ਦਾ ਕਹਿਣਾ ਕਿ ਮੌਜੂਦਾ ਸਮੇਂ 'ਚ ਲੋਕ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਹਨ। ਇਸ ਦੇ ਨਾਲ ਹੀ ਆਕਸੀਜਨ ਅਤੇ ਵੈਕਸੀਨ ਲਈ ਲੋਕ ਮੁਸ਼ਕਤ ਕਰ ਰਹੇ ਹਨ, ਪਰ ਪੰਜਾਬ ਦੀ ਕਾਂਗਰਸ ਸਰਕਾਰ ਕੁਰਸੀ ਦੇ ਚੱਕਰ 'ਚ ਕਾਟੋ ਕਲੇਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਕਾਂਗਰਸੀ ਮੁੱਖ ਮੰਤਰੀ ਦੀ ਕੁਰਸੀ ਦੇ ਲਾਲਚ 'ਚ ਆਪਸ 'ਚ ਲੜ ਰਹੇ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਸੂਬੇ ਦੀ ਜਨਤਾ ਦਾ ਕੋਈ ਵੀ ਧਿਆਨ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਖ਼ਤਰਾ: ਨੀਟੂ ਸ਼ਟਰਾਂਵਾਲਾ

ABOUT THE AUTHOR

...view details