ਅੰਮ੍ਰਿਤਸਰ:ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵਾਲਮਿਕੀ ਮੰਦਿਰ ਦੇ ਅੰਦਰ ਅੱਜ ਸਾਰੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਭਲਕੇ 9 ਤਾਰੀਕ ਨੂੰ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ। ਪਿਛਲੇ ਦਿਨੀ ਮਣੀਪੁਰ ਦੇ ਵਿੱਚ ਹੋਈ ਘਟਨਾ ਨੂੰ ਲੈਕੇ ਆਏ ਦਿਨ ਲੋਕਾਂ ਦਾ ਕੇਂਦਰ ਸਰਕਾਰ ਦੇ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ। ਹਰ ਦਿਨ ਥਾਂ-ਥਾਂ ਉੱਤੇ ਲੋਕਾਂ ਵਲੋ ਕੈਂਡਲ ਮਾਰਚ ਕੱਢੇ ਜਾ ਰਹੇ ਹਨ। ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। ਦੇਸ਼ ਦੇ ਲੋਕ ਸੜਕਾਂ 'ਤੇ ਉੱਤਰ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।
ਮਣੀਪੁਰ ਘਟਨਾ ਦੇ ਵਿਰੋਧ 'ਚ ਵਾਲਮਿਕੀ ਭਾਈਚਾਰੇ ਵੱਲੋਂ ਅੰਮ੍ਰਿਤਸਰ 'ਚ ਭਲਕੇ ਬੰਦ ਦੀ ਕਾਲ - ਬੰਦ ਸਬੰਧੀ ਪੂਰਾ ਰੋਡਮੈਪ
ਮਣੀਪੁਰ ਵਿੱਚ ਔਰਤਾਂ ਦੀ ਨਗਨ ਪਰੇਡ ਨੂੰ ਲੈਕੇ ਸਾਹਮਣੇ ਆਈ ਵੀਡੀਓ ਦੇ ਵਿਰੋਧ ਵਿੱਚ ਵਾਲਮਿਕੀ ਭਾਈਚਾਰੇ ਵੱਲੋਂ ਅੰਮ੍ਰਿਤਸਰ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ। ਵਾਲਮਿਕੀ ਭਾਈਚਾਰੇ ਦੇ ਆਗੂਆਂ ਨੇ ਬੰਦ ਸਬੰਧੀ ਪੂਰਾ ਰੋਡਮੈਪ ਵੀ ਦੱਸਿਆ ਹੈ।
ਬੰਦ ਦਾ ਤਮਾਮ ਭਾਈਚਾਰਿਆਂ ਵੱਲੋਂ ਸਮਰਥਨ: ਇਸ ਨੂੰ ਮੁੱਖ ਰੱਖਦੇ ਹੋਏ ਹੁਣ ਵਾਲਮਿਕਿ ਭਾਇਚਾਰੇ ਅਤੇ ਬਾਕੀ ਸੰਗਠਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਬੰਦ ਨੂੰ ਲੈਕੇ ਅੰਮ੍ਰਿਤਸਰ ਵਿੱਚ ਪੂਰੀ ਤਰ੍ਹਾਂ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਭਲਕੇ ਸਫਾਈ ਵਿਵਸਥਾ ਪੂਰੀ ਤਰ੍ਹਾਂ ਠਪ ਰੱਖੀ ਜਾਵੇਗੀ। ਸੜਕਾਂ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਸਿਰਫ਼ ਮੈਡੀਕਲ ਸਹੂਲਤਾਂ ਨੂੰ ਛੁੱਟ ਦਿੱਤੀ ਗਈ ਹੈ ਇਸ ਲਈ ਬੰਦ ਦੌਰਾਨ ਮੈਡੀਕਲ ਸੇਵਾਵਾਂ ਚੱਲਦੀਆਂ ਰਹਿਣਗੀਆਂ।
- 3 ਦਿਨ ਬੰਦ ਰਹੇਗੀ ਰੋਡਵੇਜ਼ ਦੀ ਲਾਰੀ, ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਐਲਾਨ, ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਨੇ ਖ਼ਫ਼ਾ
- Monsoon Session 2023 Updates: ਲੋਕ ਸਭਾ 'ਚ ਹੰਗਾਮਾ, ਨਿਸ਼ੀਕਾਂਤ ਦੂਬੇ ਦਾ ਹਮਲਾ, ਕਿਹਾ- ਸੋਨੀਆ ਦੇ ਦੋ ਕੰਮ, ਬੇਟੇ ਨੂੰ ਸੈੱਟ ਕਰਨਾ ਤੇ ਜਵਾਈ ਨੂੰ ਭੇਟ ਕਰਨਾ
- Monsoon Session 2023: ਆਖਿਰੀ ਸਮੇਂ 'ਤੇ ਭਾਸ਼ਣ ਦੇਣ ਤੋਂ ਪਿੱਛੇ ਕਿਉਂ ਹਟੇ ਰਾਹੁਲ ਗਾਂਧੀ? ਪ੍ਰਹਿਲਾਦ ਜੋਸ਼ੀ ਦੇ ਸਵਾਲ 'ਤੇ ਲੋਕ ਸਭਾ 'ਚ ਤਿੱਖੀ ਬਹਿਸ
ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ:ਵਾਲਮਿਕੀ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੋਟਾਂ ਦੇ ਦੁਆਰਾ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਅਤੇ ਦੇਸ਼ ਵਿੱਚ ਇੰਨ੍ਹਾ ਵੱਡਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਵਾਕਾ ਔਰਤਾਂ ਨਾਲ ਹੋਇਆ ਪਰ ਦੇਸ਼ ਦੇ ਪ੍ਰਧਾਨ ਮੰਤਰੀ ਇਸ ਮਾਮਲੇ ਉੱਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਬੈਠਾ ਹਨ। ਧੱਕੇਸ਼ਾਹੀ ਕਰਦਿਆ ਮਣੀਪੁਰ ਦੇ ਵਿੱਚ ਸਥਿਤੀ ਨੂੰ ਕੰਟਰੋਲ ਕਰਨ ਦੀ ਬਜਾਏ ਇੰਟਰ ਨੈੱਟ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਮਣੀਕਰਨ ਵਿੱਚ ਸ਼ਰੇਆਮ ਧੱਕਾ ਹੋ ਰਿਹਾ ਹੈ ਪਰ ਇਸ ਉੱਤੇ ਪ੍ਰਧਾਨ ਮੰਤਰੀ ਵੱਲੋ ਕੋਈ ਚਰਚਾ ਨਹੀਂ ਹੋ ਰਹੀ ਜੋ ਕਿ ਸ਼ਰਮ ਦੀ ਗੱਲ ਹੈ। ਜਿਸ ਦੇ ਚੱਲਦੇ ਭਲਕੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।