ਪੰਜਾਬ

punjab

ETV Bharat / state

Dead Body Found: ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਪਹੁੰਚੇ ਨੌਜਵਾਨ ਦੀ ਹੋਟਲ ਚੋਂ ਮਿਲੀ ਲਾਸ਼ - ਹੋਟਲ ਦੇ ਕਮਰੇ ਚੋਂ ਮਿਲੀ ਲਾਸ਼

ਅੰਮ੍ਰਿਤਸਰ ਦੇ ਇੱਕ ਹੋਟਲ ’ਚ ਨੌਜਵਾਨ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਆਇਆ ਸੀ, ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Dead Body Found: ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਪਹੁੰਚੇ ਨੌਜਵਾਨ ਦੀ ਹੋਟਲ ਚੋਂ ਮਿਲੀ ਲਾਸ਼
Dead Body Found: ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਪਹੁੰਚੇ ਨੌਜਵਾਨ ਦੀ ਹੋਟਲ ਚੋਂ ਮਿਲੀ ਲਾਸ਼

By

Published : Jun 10, 2021, 4:02 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਇੱਕ ਹੋਟਲ ’ਚ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਜ਼ਿਲ੍ਹਾ ਮੋਗਾ ਦੇ ਪਿੰਡ ਸੰਗਤਪੁਰਾ ਥਾਣਾ ਬਾਗਾ ਪੁਰਾਣਾ ਦਾ ਰਹਿਣ ਵਾਲਾ ਹੈ। ਨੌਜਵਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦੇ ਲਈ ਆਇਆ ਹੋਇਆ ਸੀ ਅਤੇ ਹੋਟਲ ’ਚ ਰਹਿ ਰਿਹਾ ਸੀ। ਜਿਸਦੀ ਹੋਟਲ ਦੇ ਕਮਰੇ ਚੋਂ ਲਾਸ਼ ਬਰਾਮਦ ਹੋਈ ਹੈ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।

Dead Body Found: ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਪਹੁੰਚੇ ਨੌਜਵਾਨ ਦੀ ਹੋਟਲ ਦੇ ਕਮਰੇ ਚੋਂ ਮਿਲੀ ਲਾਸ਼

'ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਆਇਆ ਸੀ ਸੇਵਾ ਕਰਨ'

ਮਾਮਲੇ ਸਬੰਧੀ ਹੋਟਲ ਦੇ ਮਾਲਿਕ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬੀਤੇ ਕਈ ਸਾਲਾਂ ਤੋਂ ਉਨ੍ਹਾਂ ਦੇ ਹੋਟਲ ’ਚ ਠਹਿਰਦਾ ਸੀ, ਇਸੇ ਦੇ ਚੱਲਦੇ ਬੀਤੇ ਸ਼ਾਮ ਵੀ ਉਸਨੇ ਉਨ੍ਹਾਂ ਦੇ ਹੋਟਲ ਚ ਕਮਰਾ ਲਿਆ ਸੀ, ਪਰ ਸ਼ਾਮ ਨੂੰ ਜਦੋ ਉਸਦੇ ਦੋਸਤ ਉਸਨੂੰ ਮਿਲਣ ਲਈ ਆਏ ਤਾਂ ਉਸਨੇ ਦਰਵਾਜ਼ਾ ਨਾ ਖੋਲ੍ਹਿਆ, ਦਰਵਾਜ਼ਾ ਤੋੜਣ ’ਤੇ ਕਮਰੇ ਅੰਦਰ ਜਸਪ੍ਰੀਤ ਸਿੰਘ ਦੀ ਲਾਸ਼ ਮਿਲੀ। ਜਿਸਦੇ ਚੱਲਦੇ ਉਨ੍ਹਾਂ ਨੇ ਪੁਲਿਸ ਨੂੰ ਇਸਦੀ ਸੁਚਨਾ ਦਿੱਤੀ।

ਪੁਲਿਸ ਨੇ ਲਾਸ਼ ਨੂੰ ਲਿਆ ਕਬਜ਼ੇ ’ਚ

ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਹੋਟਲ ਦੇ ਕਮਰੇ ’ਚ ਨੌਜਵਾਨ ਦੀ ਲਾਸ਼ ਮਿਲੀ ਹੈ, ਨੌਜਵਾਨ ਮੋਗਾ ਦਾ ਰਹਿਣ ਵਾਲਾ ਹੈ ਅਤੇ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਦੇ ਲਈ ਆਇਆ ਹੋਇਆ ਸੀ। ਫਿਲਹਾਲ ਮੌਤ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਭਿਆਨਕ ਹਾਦਸਾ: ਮੁੰਬਈ 'ਚ 4 ਮੰਜਿਲਾ ਇਮਾਰਤ ਢਹਿ, 11 ਲੋਕਾਂ ਦੀ ਮੌਤ, 8 ਫੱਟੜ

ABOUT THE AUTHOR

...view details