ਅੰਮ੍ਰਿਤਸਰ:ਪੰਜਾਬ ਦਾ ਸ਼ਾਇਦ ਹੀ ਕੋਈ ਇਲਾਕਾ ਹੋਵੇਗਾ, ਜਿੱਥੇ ਹਰ ਰੋਜ਼ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਨਾ ਹੁੰਦੀਆਂ ਹੋਣ। ਇਕ ਪਾਸੇ ਸੂਬੇ ਦੇ ਕਾਨੂੰਨ ਪ੍ਰਬੰਧ ਉੱਤੇ ਵੱਡੇ ਸਵਾਲ ਉੱਠ ਰਹੇ ਹਨ ਤੇ ਦੂਜੇ ਪਾਸੇ ਲੋਕਾਂ ਦਾ ਭਰੋਸਾ ਵੀ ਪੁਲਿਸ ਪ੍ਰਸ਼ਾਸਨ ਤੋਂ ਉੱਠਦਾ ਜਾਪ ਰਿਹਾ ਹੈ। ਪਰ ਤਾਜਾ ਮਾਮਲਾ ਇਕ ਵਾਰ ਜਰੂਰ ਹੈਰਾਨ ਕਰੇਗਾ ਕਿ ਇਨ੍ਹਾਂ ਘਟਨਾਵਾਂ ਉੱਤੇ ਤਿੱਖੀ ਨਜ਼ਰ ਰੱਖਣ ਵਾਲੇ ਇਕ ਪੱਤਰਕਾਰ ਦਾ ਆਪਣਾ ਸ਼ੋਅਰੂਮ ਚੋਰਾਂ ਦੇ ਨਿਸ਼ਾਨੇਂ ਉੱਤੇ ਆਇਆ ਹੈ ਤੇ ਇਸ ਸ਼ੋਅਰੂਮ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋਣ ਦੀ ਖਬਰ ਹੈ।
ਸ਼ਟਰ ਤੋੜ ਕੇ ਲੁੱਟਿਆ ਸਾਮਾਨ:ਦਰਅਸਲ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਪੈਂਦੇ ਏਰੀਏ ਵਿੱਚ ਇਸ ਪੱਤਰਕਾਰ ਦਾ ਮੋਬਾਈਲਾਂ ਦਾ ਸ਼ੋਅਰੂਮ ਹੈ, ਜਿਸ ਵਿੱਚ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਇਸ ਸ਼ੋਅਰੂਮ ਦੇ ਦੁਕਾਨਦਾਰ ਗੁਰਦਰਸ਼ਨ ਸਿੰਘ (ਇਕ ਵੱਡੇ ਮੀਡੀਆ ਅਦਾਰੇ ਦਾ ਪੱਤਰਕਾਰ) ਨੇ (The theft of millions in the journalist's showroom) ਬਿਆਸ ਪੁਲਿਸ ਨੂੰ ਹੈਰਾਨ ਕਰਨ ਵਾਲੀ ਸ਼ਿਕਾਇਤ ਦਿੱਤੀ ਹੈ। ਪੱਤਰਕਾਰ ਗੁਰਦਰਸ਼ਨ ਸਿੰਘ ਦੇ ਮੁਤਾਬਿਕ ਬੇਖੌਫ ਚੋਰਾਂ ਨੇ ਐਤਵਾਰ ਤੜਕਸਾਰ ਵੱਡੇ ਹਥਿਆਰ ਨਾਲ ਪਹਿਲਾਂ ਸ਼ੋਅਰੂਮ ਦਾ ਸ਼ਟਰ ਤੋੜਿਆ ਤੇ ਫਿਰ ਅੰਦਰੋਂ ਵੱਖ-ਵੱਖ ਲਾਕਰ ਤੋੜ ਕੇ ਨਵੇਂ ਅਤੇ ਪੁਰਾਣੇ ਮੋਬਾਈਲ ਫੋਨ ਸਣੇ ਮੋਬਾਇਲ ਐਸੈਸਰੀ, (Thieves took mobile phone and other items) ਇਲੈਕਟ੍ਰੋਨਿਕ ਸਾਮਾਨ, ਡਾਟਾ ਸਟੋਰੇਜ ਹਾਰਡ ਡਰਾਈਵ ਕੈਮਰਾ ਤੇ ਸ਼ੋਅਰੂਮ ਦੀ ਨਗਦੀ ਚੋਰੀ ਕਰ ਲਈ ਹੈ। ਇਸ ਤੋਂ ਇਲਾਵਾ ਚੋਰ ਆਪਣੇ ਨਾਲ ਸ਼ੋਅਰੂਮ ਦੇ ਕੁੱਝ ਜ਼ਰੂਰੀ ਕਗਜ਼ ਵੀ ਲੈ ਗਏ ਹਨ।