ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਲੱਗਦੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਲੋਕਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਫਸਲ ਬਰਬਾਦ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਦੇ ਨਾਲ ਰਮਦਾਸ ਦੇ ਪਿੰਡ ਸਹਾਰਨ ਅਤੇ ਧੁੱਸੀ ਲਾਗੇ ਬਣੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਕੰਮ ਜਾਰੀ ਰੱਖਿਆ ਹੈ ਤਾਂ ਜੋ ਪਾਣੀ ਨੂੰ ਕੰਟਰੋਲ ਕੀਤਾ ਜਾ ਸਕੇ। ਲਗਾਤਰ ਪੈ ਰਹੇ ਮੀਂਹ ਦੇ ਕਾਰਣ ਪਾਣੀ ਦਾ ਲੈਵਲ ਤੇਜ਼ੀ ਨਾਲ ਵੱਧ ਰਿਹਾ ਹੈ।
ਰਾਵੀ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਕੀਤੀ ਤਬਾਹ, ਸਰਕਾਰ ਮੁਆਵਜ਼ੇ ਦੀ ਮੰਗ
ਅੰਮ੍ਰਿਤਸਰ ਅਤੇ ਅਜਨਾਲਾ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾ ਵਿੱਚ ਰਾਵੀ ਦਰਿਆ ਅੰਦਰ ਵਧੇ ਪਾਣੀ ਨੇ ਹਜ਼ਾਰਾਂ ਏਕੜ ਫਸਲ ਨੂੰ ਮਾਰ ਪਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਆਉਣ ਨਾਲ ਫਸਲਾਂ ਬਰਬਾਦ ਹੋਈਆਂ ਨੇ ਅਤੇ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਰਿਹਾਇਸ਼ੀ ਇਲਾਕੇ ਵਿੱਚ ਪਾਣੀ ਵੜਨ ਦੀਆਂ ਅਫਵਾਹਾਂ:ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਇਹ ਵੀ ਕਿਹਾ ਕਿ ਲੋਕਾਂ ਵੱਲੋ ਸ਼ੋਸ਼ਲ ਮੀਡੀਆ ਉੱਤੇ ਜ਼ਿਆਦਾ ਪਾਣੀ ਆ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਨਾਲ ਫਸਲਾਂ ਜਰੂਰ ਖਰਾਬ ਹੋ ਰਹੀਆਂ ਹਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਅੰਦਰ ਪਾਣੀ ਨਹੀਂ ਆਇਆ ਪਰ ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਆਇਆ ਹੈ ਜਿਸ ਕਰਕੇ ਫਸਲਾਂ ਡੁੱਬ ਗਈਆਂ ਹਨ। ਫਸਲਾਂ ਡੁੱਬਣ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਕੁਲਦੀਪ ਸਿੰਘ ਧਾਲੀਵਾਲ ਸਾਰੀ ਰਾਤ ਉਨ੍ਹਾਂ ਦੇ ਨਾਲ ਰਹੇ ਹਨ।
- ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਤੋਂ ਮੁੱਕਰੀ ਸਰਕਾਰ ! ਖੇਤੀਬਾੜੀ ਮੰਤਰੀ ਦੇ ਬਿਆਨ ਉਤੇ ਵਿਰੋਧੀਆਂ ਨੇ ਸਰਕਾਰ ਨੂੰ ਕੀਤੇ ਤਿੱਖੇ ਸਵਾਲ
- ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ, ਬ੍ਰਿਜਭੂਸ਼ਣ ਸਿੰਘ ਨੂੰ ਮਿਲੀ ਜ਼ਮਾਨਤ, ਦਿੱਲੀ ਪੁਲਿਸ ਨੇ ਨਹੀਂ ਕੀਤਾ ਵਿਰੋਧ
- ਅਮਲੋਹ 'ਚ ਦੋ ਜਣਿਆਂ ਉੱਤੇ ਅੰਨ੍ਹੇਵਾਹ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ, ਮੁਲਜ਼ਮ ਵੱਲੋਂ ਮੌਕੇ 'ਤੇ ਹੀ ਆਤਮ ਸਮਰਪਣ
ਹਜ਼ਾਰਾਂ ਏਕੜ ਫਸਲ ਤਬਾਹ: ਅਜਨਾਲਾ ਦੇ ਨਾਲ ਲੱਗਦੇ ਪਿੰਡ ਘੋਨਵਾਲ ਦੇ ਸਰਪੰਚ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਇੱਕ ਹਜ਼ਾਰ ਏਕੜ ਤੱਕ ਪਾਣੀ ਵਿੱਚ ਡੁੱਬ ਗਈ ਹੈ ਅਤੇ ਉਨ੍ਹਾਂ ਦੇ ਪਿੰਡ ਦੀ ਜ਼ਮਨੀ ਨਾਲ਼ ਲੱਗਦੇ ਪਿੰਡਾਂ ਵਿੱਚ ਵੀ ਹੈ। ਪਿੰਡ ਦੀ ਜ਼ਮਨੀ ਦਾ ਰਕਬਾ ਧੁੱਸੀ ਦੇ ਵਿੱਚ ਪੈਂਦਾ ਹੈ ਅਤੇ ਉੱਥੇ ਵੀ 1500 ਏਕੜ ਪਾਣੀ ਵਿੱਚ ਫਸਲ ਵਾਲੀ ਜ਼ਮੀਨ ਦਾ ਹਿੱਸਾ ਡੁੱਬਿਆ ਪਿਆ ਹੈ। ਹਜ਼ਾਰਾਂ ਏਕੜ ਜ਼ਮੀਨ ਪਾਣੀ ਨੇ ਤਬਾਹ ਕਰ ਦਿੱਤੀ ਹੈ । ਨੁਕਸਾਨ ਬਹੁਤ ਜ਼ਿਆਦਾ ਹੋਈਆ ਹੈ ਇਸ ਦੀ ਭਰਪਾਈ ਕਰਨੀ ਵੀ ਮੁਸ਼ਕਿਲ ਹੈ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਿਲਹਾਲ ਖੇਤਾਂ ਵਿੱਚ ਪਾਣੀ ਖੜ੍ਹਾਂ ਹੈ ਜੇਕਰ ਲਗਾਤਰ ਬਰਸਾਤ ਹੁੰਦੀ ਹੈ ਤਾਂ ਖਤਰਾ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਨੇ।