ਅੰਮ੍ਰਿਤਸਰ: ਲਗਾਤਾਰ ਹੀ ਪਾਕਿਸਤਾਨ ਵਿੱਚ ਬੈਠੇ ਗ਼ਲਤ ਅਨਸਰਾਂ ਵੱਲੋਂ ਪੰਜਾਬ ਵਿੱਚ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਰਤ ਦੀ ਸਰਹੱਦ ਵਿਖੇ ਬੀਐਸਐਫ ਦੇ ਜਵਾਨਾਂ 'ਤੇ ਪੁਲਿਸ ਵੱਲੋਂ ਲਗਾਤਾਰ ਹੀ ਪਾਕਿਸਤਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਨੀਂ ਦਿਨੀਂ ਪਾਕਿਸਤਾਨ ਤੋਂ ਨਸ਼ਾ ਤਸਕਰਾਂ ਵੱਲੋਂ ਇਕ ਨਸ਼ੇ ਦੀ ਵੱਡੀ ਖੇਪ ਅਤੇ ਹਥਿਆਰ ਭਾਰਤ ਭੇਜੇ ਜਾ ਰਹੇ ਹਨ। ਐਸਟੀਐਫ ਪੁਲਿਸ ਵੱਲੋਂ ਬੜੀ ਬਹਾਦਰੀ ਦੇ ਨਾਲ ਨਸ਼ੇ ਦੀ ਵੱਡੀ ਖੇਪ ਨੂੰ ਅਤੇ ਹਥਿਆਰਾਂ ਨੂੰ ਅਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।the STF police arrested a drug smuggler
ਇਸ ਸੰਬਧੀ ਦੀ ਜਾਣਕਾਰੀ ਦਿੰਦੇ ਹੋਏ ਵਵਿੰਦਰ ਮਹਾਜਨ DSP ਐਸਟੀਐਫ ਬਾਰਡਰ ਰੇਂਜ ਨੇ ਦੱਸਿਆ ਕਿ ਲਗਾਤਾਰ ਹੀ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਵੱਲੋਂ ਭਾਰਤ ਵਿੱਚ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਐਸਟੀਐਫ ਪੁਲਿਸ ਵੱਲੋਂ ਹੈਰੋਇਨ ਅਤੇ ਨਜਾਇਜ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖਤਮ ਕਰਨ ਲਈ ਇੱਕ ਉਪਰੇਸ਼ਨ ਸ਼ੁਰੂ ਕੀਤਾ ਗਿਆ।
ਇਸ ਉਪਰੇਸ਼ਨ ਦੌਰਾਨ ਮਿਤੀ ਪਿਛਲੇ ਦਿਨੀਂ ਹੈਰੋਇਨ ਅਤੇ ਨਜਾਇਜ ਹਥਿਆਰਾ ਦੇ ਤਸਕਰ ਪਰਮਜੀਤ ਸਿੰਘ ਉਰਫ ਪੰਮਾ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚ 02 ਕਿਲੇ 20 ਗ੍ਰਾਮ ਹੈਰੋਇਨ, 8 ਪਿਸਟਲ 14 ਮੈਗਜ਼ੀਨ ਅਤੇ ਕੁੱਲ 63 ਰੌਂਦ ਅਤੇ ਇੱਕ ਵਰਨਾ ਕਾਰ ਰੰਗ ਚਿੱਟਾ ਬ੍ਰਾਮਦ ਕੀਤੀ ਗਈ ਹੈ। ਮੁਲਜ਼ਮ ਪਰਮਜੀਤ ਸਿੰਘ ਪੰਮਾ ਉਤਕ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਖੇਪ ਉਸ ਦੇ ਪੁਰਾਣ ਸਾਥੀ ਕੁਲਦੀਪ ਸਿੰਘ ਵਾਸੀ ਹਰਿਆਣਾ, ਜੋ ਇਸ ਸਮੇਂ ਦੁਬਈ ਵਿਚ ਰਹਿੰਦਾ ਹੈ।