ਅੰਮ੍ਰਿਤਸਰ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਤਿਆਂ ਦੀ ਵੱਧ ਰਹੀ ਆਬਾਦੀ ਆਮ ਲੋਕਾਂ ਲਈ ਖ਼ਤਰਾ ਬਣਦੀ ਜਾ ਰਹੀ ਹੈ। ਅਵਾਰਾ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਹੁਣ ਨਵਾਂ ਮਾਮਲਾ ਅੰਮ੍ਰਿਤਸਰ ਦੇ ਧੱਕਾ ਕਾਲੋਨੀ ਖੰਡਵਾਲਾ ਦਾ ਹੈ ਜਿੱਥੇ ਇਕ 10 ਸਾਲ ਦੀ ਲੜਕੀ ਅਵਾਰਾ ਕੁੱਤਿਆਂ ਦੇ ਆਤੰਕ ਦਾ ਸ਼ਿਕਾਰ ਹੋਈ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਕਾਰਨ ਉਨ੍ਹਾਂ ਦਾ ਗਲੀ ਮੁਹੱਲੇ ਵਿੱਚ ਘੁੰਮਣਾ ਔਖਾ ਹੋ ਚੁੱਕਾ ਹੈ।
ਕਈ ਲੋਕਾਂ ਨੂੰ ਬਣਾਇਆ ਸ਼ਿਕਾਰ:ਪੀੜਤ ਪਰਿਵਾਰ ਦਾ ਦਾ ਕਹਿਣਾ ਹੈ ਕਿ 10 ਸਾਲ ਦੀ ਬੱਚੀ ਘਰ ਤੋਂ ਦੁਕਾਨ ਉੱਤੇ ਸਮਾਨ ਲੈਣ ਗਈ ਸੀ ਅਤੇ ਗਲੀ ਵਿਚ ਅਵਾਰਾ ਕੁੱਤਿਆਂ ਵਲੋ ਉਸ ਨੂੰ ਸ਼ਿਕਾਰ ਬਣਾਉਂਦਿਆਂ ਲੱਤ ਉੱਤੇ ਵੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਇੱਕਦਮ ਕੁੱਤੇ ਝਪਟੇ ਅਤੇ ਦੰਦਾਂ ਨਾਲ ਕੁੜੀ ਨੂੰ ਬਹੁਤ ਡੂੰਘੇ ਜ਼ਖ਼ਮ ਦਿੱਤੇ ਇਸ ਤੋਂ ਬਾਅਦ ਮੌਕੇ ਉੱਤੇ ਮੌਜੂਦ ਲੋਕਾਂ ਨੇ ਕੁੱਤਿਆਂ ਨੂੰ ਡੰਡਿਆਂ ਨਾਲ ਭਜਾਇਆ ਅਤੇ ਫਿਰ ਕੁੜੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਜਿੱਥੇ ਕੁੜੀ ਦਾ ਇਲਾਜ ਕੀਤਾ ਗਿਆ। ਸਥਾਨਕਵਾਸੀਆਂ ਦਾ ਕਹਿਣਾ ਹਾ ਕਿ ਇੰਨ੍ਹਾਂ ਅਵਾਰਾ ਕੁੱਤਿਆਂ ਵੱਲੋਂ ਕੁੱਝ ਸਮੇਂ ਪਹਿਲਾਂ ਪੀੜਤ ਬੱਚੀ ਦੀ ਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।