ਪੰਜਾਬ

punjab

ETV Bharat / state

Cash robbery in Amritsar: ਗੁਰੂ ਨਗਰੀ 'ਚ ਚਿੱਟੇ ਦਿਨ ਸਾਢੇ 4 ਲੱਖ ਰੁਪਏ ਦੀ ਲੁੱਟ, ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਕੈਸ਼ ਲੈ ਲੁਟੇਰੇ ਹੋਏ ਫਰਾਰ

ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਛੇਹਰਟਾ ਵਿੱਚ ਚਿੱਟੇ ਦਿਨ ਦੋ ਨਕਾਬਪੋਸ਼ ਲੁਟੇਰੇ ਫਾਈਨੈਂਸ ਕੰਪਨੀ (Finance Company) ਵਿੱਚ ਕੰਮ ਕਰਦੇ ਮੁਲਾਜ਼ਮ ਦੇ ਕੋਲੋਂ ਸਾਢੇ ਚਾਰ ਲੱਖ ਰੁਪਏ ਲੁੱਟ ਕੇ ਹੋਏ ਫਰਾਰ ਗਏ। ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

In Amritsar, robbers looted more than 4 lakh cash from an employee of a finance company
Cash robbery in Amritsar: ਗੁਰੂ ਨਗਰੀ 'ਚ ਚਿੱਟੇ ਦਿਨ ਸਾਢੇ 4 ਲੱਖ ਰੁਪਏ ਦੀ ਲੁੱਟ, ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਕੈਸ਼ ਲੈ ਲੁਟੇਰੇ ਹੋਏ ਫਰਾਰ

By ETV Bharat Punjabi Team

Published : Nov 17, 2023, 4:51 PM IST

Updated : Nov 17, 2023, 5:45 PM IST

ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਕੈਸ਼ ਲੈ ਲੁਟੇਰੇ ਹੋਏ ਫਰਾਰ

ਅੰਮ੍ਰਿਤਸਰ: ਪੰਜਾਬ ਵਿੱਚ ਹਰ ਰੋਜ਼ ਲੁੱਟਾਂ-ਖੋਹਾਂ ਦੇ ਮਾਮਲਾ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਛੇਹਰਟਾ ਤੋਂ ਸਾਹਮਣੇ ਆਇਆ ਜਿੱਥੇ ਚਿੱਟੇ ਦਿਨ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਫਾਈਨੈਂਸ ਕੰਪਨੀ ਵਿੱਚ ਕੰਮ ਕਰਦੇ ਮੁਲਾਜ਼ਮ ਦੇ ਕੋਲੋਂ ਸਾਢੇ ਚਾਰ ਲੱਖ ਰੁਪਏ ਲੁੱਟ ਲਏ ਗਏ। ਦੱਸਿਆ ਜਾ ਰਿਹਾ ਹੈ ਕਿ ਪੀੜਤ ਮੁਲਾਜ਼ਮ ਦੀਪਕ ਕੁਮਾਰ ਫਾਈਨੈਂਸ ਕੰਪਨੀ ਦਾ ਕੈਸ਼ (Finance company cash) ਲੈ ਕੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ,ਜਿਸ ਦੌਰਾਨ ਉਸ ਨਾਲ ਲੁੱਟ ਦੀ ਵਾਰਦਾਤ ਵਾਪਰੀ।

ਯੋਜਨਾ ਤਹਿਤ ਵਾਰਦਾਤ ਨੂੰ ਅੰਜਾਮ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੀਪਕ ਕੁਮਾਰ ਨੇ ਦੱਸਿਆ ਕਿ ਜਦ ਉਹ ਬੈਂਕ ਵਿੱਚ ਜਾ ਰਿਹਾ ਸੀ ਤਾਂ ਦੋ ਲੁਟੇਰੇ ਉਸ ਦੇ ਵੱਲ ਆਏ ਅਤੇ ਹਥਿਆਰ ਦਿਖਾ ਕੇ ਸਾਢੇ ਚਾਰ ਲੱਖ ਰੁਪਏ ਲੁੱਟ (Ran away after looting four and a half lakh rupees) ਕੇ ਫਰਾਰ ਹੋ ਗਏ। ਦੀਪਕ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਉੱਤੇ ਪਿਸਟਲ ਦੇ ਨਾਲ ਫਾਇਰ ਵੀ ਕੀਤਾ ਸੀ ਪਰ ਉਸ ਦਾ ਬਚਾ ਹੋ ਗਿਆ। ਪੀੜਤ ਫਾਈਨਾਂਸ ਮੁਲਾਜ਼ਮ (Victim finance employee) ਨੇ ਦੱਸਿਆ ਕਿ ਉਹ ਪਿਛਲੇ ਕਰੀਬ 10 ਸਾਲ ਤੋਂ ਇਸ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਹੈ ਅਤੇ ਹਰ ਰੋਜ਼ ਕੈਸ਼ ਇਕੱਠਾ ਕਰਕੇ ਜਮ੍ਹਾਂ ਕਰਵਾਉਂਦਾ ਸੀ। ਉਸ ਨੇ ਕਿਹਾ ਕਿ ਲੁਟੇਰਿਆਂ ਨੇ ਯੋਜਨਾ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਕਰ ਰਹੀ ਲੁਟੇਰਿਆਂ ਦੀ ਭਾਲ:ਇਸ ਮੌਕੇ ਥਾਣਾ ਛੇਹਰਾਟਾ ਦੇ ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੀਪਕ ਕੁਮਾਰ ਨਾਂ ਦਾ ਲੜਕਾ ਫਾਈਨੈਂਸ ਦਾ ਕੰਮ ਕਰਦਾ ਸੀ ਅਤੇ ਹਰ ਰੋਜ਼ ਦੁਕਾਨਾਂ ਤੋਂ ਕੈਸ਼ ਇਕੱਠਾ ਕਰਦਾ ਸੀ। ਉਸ ਨੂੰ ਨਕਾਬਪੋਸ਼ ਲੁਟੇਰਿਆਂ ਵਲੋਂ ਲੁੱਟਿਆ ਗਿਆ ਹੈ ਅਤੇ ਉਸ ਉੱਤੇ ਗੋਲੀ ਵੀ ਚਲਾਈ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Last Updated : Nov 17, 2023, 5:45 PM IST

ABOUT THE AUTHOR

...view details