ਪੰਜਾਬ

punjab

ETV Bharat / state

ਮਜੀਠਾ ਮੰਡੀ ਬੈਂਕ ਬਾਹਰ ਲੁਟੇਰਿਆਂ ਨੇ ਨੌਜਵਾਨ ਉੱਤੇ ਕੀਤੀ ਫਾਇਰਿੰਗ, ਲੁੱਟ ਕਰਕੇ ਹੋਏ ਫਰਾਰ - ਅੰਮ੍ਰਿਤਸਰ ਦੀ ਖ਼ਬਰ ਪੰਜਾਬੀ ਵਿੱਚ

ਅੰਮ੍ਰਿਤਸਰ ਦੇ ਮਜੀਠਾ ਮੰਡੀ ਇੱਲਾਕੇ ਵਿੱਚ ਲੁਟੇਰਿਆਂ ਨੇ ਬੈਂਕ ਦੇ ਬਾਹਰ ਦੌ ਨੌਜਵਾਨਾਂ ਉੱਥੇ ਫਾਇਰਿੰਗ ਕਰਕੇ ਉਨ੍ਹਾਂ ਤੋਂ ਲੁੱਟ ਕੀਤੀ। ਇਸ ਤੋਂ ਬਾਅਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਏ। ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

In Amritsar, robbers attacked youths and looted them
ਮਜੀਠਾ ਮੰਡੀ ਬੈਂਕ ਬਾਹਰ ਲੁਟੇਰਿਆਂ ਨੇ ਨੌਜਵਾਨ ਉੱਤੇ ਕੀਤੀ ਫਾਇਰਿੰਗ, ਲੁੱਟ ਕਰਕੇ ਹੋਏ ਫਰਾਰ

By

Published : Jul 12, 2023, 3:11 PM IST

ਬੈਂਕ ਬਾਹਰ ਨੌਜਵਾਨਾਂ ਦੀ ਲੁੱਟ

ਅੰਮ੍ਰਿਤਸਰ: ਲੁਟੇਰਿਆਂ ਦੇ ਹੌਸਲੇ ਇੰਨ੍ਹੇ ਬੁਲੰਦ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਖੌਫ ਨਹੀਂ ਰਿਹਾ। ਦਿਨ ਦਿਹਾੜੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਫ਼ਰਾਰ ਹੋ ਜਾਂਦੇ ਹਨ। ਤਾਜ਼ਾ ਮਾਮਲੇ ਵਿੱਚ ਅੰਮ੍ਰਿਤਸਰ ਦੇ ਭੀੜ-ਭਾੜ ਵਾਲੇ ਇਲਾਕੇ ਮਜੀਠਾ ਮੰਡੀ ਵਿੱਚ ਦੋ ਅਣਪਛਾਤੇ ਹਮਲਾਵਰਂ ਵੱਲੋਂ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਉਸ ਲੁੱਟ ਕੀਤੀ ਗਈ ਹੈ। ਚਸ਼ਮਦੀਦ ਦੀ ਮੰਨੀ ਜਾਵੇ ਤਾਂ ਉਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਉਸ ਨੇ ਬਾਹਰ ਜਾ ਕੇ ਵੇਖਿਆ ਤਾਂ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਪਿਆ ਸੀ ਅਤੇ ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ।

ਉੱਥੇ ਹੀ ਜੰਮੂ ਕਸ਼ਮੀਰ ਬੈਂਕ ਦੇ ਮੁਲਾਜ਼ਿਮ ਨੇ ਦੱਸਿਆ ਕਿ ਅਸੀ ਬੈਂਕ ਦਾ ਕੈਸ਼ ਚੈੱਕ ਕਰਨ ਲੱਗੇ ਸੀ ਅਤੇ ਇੱਕ ਦਮ ਗੋਲ਼ੀ ਦੀ ਆਵਾਜ਼ ਆਈ। ਬਾਹਰ ਦੋ ਨੋਜਵਾਨ ਸੀ ਜਿਨ੍ਹਾਂ ਉੱਤੇ ਗੋਲ਼ੀ ਚਲਾਈ ਗਈ ਸੀ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਲੱਤ ਵਿਚੋ ਖੂਨ ਨਿਕਲ ਰਿਹਾ ਸੀ। ਉਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ਼ ਲੈਕੇ ਚਲੇ ਗਏ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਬੈਂਕ ਨਾਲ ਇਸ ਮਾਮਲੇ ਅਤੇ ਜ਼ਖ਼ਮੀ ਨੌਜਵਾਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਗੋਲ਼ੀ ਬਾਹਰ ਦੋ ਰਾਹਗੀਰਾਂ ਉੱਤੇ ਹਮਲਾਵਰਾਂ ਵੱਲੋਂ ਚਲਾਈ ਗਈ ਹੈ।

ਜਾਨਲੇਵਾ ਹਮਲਾ: ਚਸ਼ਮਦੀਦ ਮੁਤਾਬਿਕ ਉਸ ਦੇ ਵੱਲੋਂ ਸਿਰਫ ਇੱਕ ਹੀ ਗੋਲੀ ਦੀ ਆਵਾਜ਼ ਸੁਣੀ ਗਈ ਹੈ ਅਤੇ ਉਸ ਵੱਲੋਂ ਸੀਸੀਟੀਵੀ ਕੈਮਰੇ ਦੇ ਵਿੱਚ ਵੇਖਿਆ ਗਿਆ ਕਿ ਕੁਝ ਵਿਅਕਤੀਆਂ ਵੱਲੋਂ ਕਿਸ ਤਰ੍ਹਾਂ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਉਹਨਾਂ ਵੱਲੋਂ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ। ਉੱਥੇ ਦੂਸਰੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਉਹਨਾਂ ਦੀ ਮੁਲਾਕਾਤ ਉਨ੍ਹਾਂ ਵਿਅਕਤੀਆਂ ਨਾਲ ਨਹੀਂ ਹੋਈ ਜਿਨ੍ਹਾਂ ਨੂੰ ਗੋਲੀ ਵੱਜੀ ਹੈ ਅਤੇ ਜਿਨ੍ਹਾਂ ਦੀ ਲੁੱਟ ਹੋਈ ਹੈ। ਪੁਲਿਸ ਮੁਤਾਬਿਕ ਮੌਕੇ ਤੋਂ ਉਨ੍ਹਾਂ ਨੂੰ ਗੋਲੀ ਦਾ ਇੱਕ ਖੋਲ੍ਹ ਜ਼ਰੂਰ ਬਰਾਮਦ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਘਟਨਾ ਨਾਲ ਜਿੱਥੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਉੱਥੇ ਹੀ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ABOUT THE AUTHOR

...view details