ਅੰਮ੍ਰਿਤਸਰ:ਅਟਾਰੀ ਬਾਰਡਰ ਨੇੜੇ ਪੈਂਦੇ ਸਰਹੱਦੀ ਪਿੰਡ ਰਾਣੀਆ ਦੇ ਖੇਤਾਂ ਵਿੱਚੋਂ ਪੁਲਿਸ ਅਤੇ ਬਾਰਡਰ ਸਿਕਿਓਰਿਟੀ ਫੋਰਸ (Border Security Force) ਦੇ ਪੰਜਾਬ ਫਰੰਟ ਨੇ 400 ਗ੍ਰਾਮ ਹੈਰੋਇਨ ਦੀ ਖੇਪ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ ਕੀਤੀ ਹੈ ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੇਵਲ ਲਗਭਗ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀਐਸਐਫ ਨੇ ਦੱਸਿਆ ਕਿ ਸਰਹੱਦ ਦੇ ਦੂਜੇ ਪਾਸਿਓਂ ਆਇਆ ਇੱਕ ਡਰੋਨ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਦੇ ਪਾਰ ਸੁੱਟ ਕੇ ਵਾਪਸ ਪਰਤ ਗਿਆ।
400 ਗ੍ਰਾਮ ਹੈਰੋਇਨ ਬਰਾਮਦ: ਇਸ ਤੋਂ ਬਾਅਦ ਤਲਾਸ਼ੀ ਦੌਰਾਨ ਸਰਹੱਦ ਨੇੜੇ ਪਾਕਿਸਤਾਨੀ ਡਰੋਨ (Pakistani drones) ਰਾਹੀਂ ਸੁੱਟੀ ਗਈ ਖੇਪ ਮਿਲੀ। ਪੀਲੀ ਟੇਪ ਨਾਲ ਬੰਨ੍ਹੀ ਇਸ ਖੇਪ 'ਤੇ ਪਾਈਪ ਦੇ ਆਕਾਰ ਦੀ ਲਾਈਟ ਲਗਾਈ ਗਈ ਸੀ, ਤਾਂ ਜੋ ਭਾਰਤੀ ਸਮੱਗਲਰ ਨੂੰ ਖੇਪ ਨੂੰ ਲੱਭਣ 'ਚ ਕੋਈ ਦਿੱਕਤ ਨਾ ਆਵੇ ਪਰ ਇਸ ਤੋਂ ਪਹਿਲਾਂ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਇਸ ਨੂੰ ਕਾਬੂ ਕਰ ਲਿਆ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ। ਇਸ ਸਾਲ ਨਵੰਬਰ ਤੱਕ ਬੀਐਸਐਫ ਨੇ ਪੰਜਾਬ ਵਿੱਚੋਂ 90 ਡਰੋਨ, 493 ਕਿਲੋ ਹੈਰੋਇਨ ਅਤੇ 37 ਹਥਿਆਰ ਬਰਾਮਦ ਕੀਤੇ ਹਨ।