ਸੀਐਮ ਭਗਵੰਤ ਮਾਨ ਵੱਲੋਂ ਅਫਗਾਨੀਸਤਾਨ ਸਬੰਧੀ ਬਿਆਨਬਾਜ਼ੀ 'ਤੇ ਸਿਮਰਨਜੀਤ ਮਾਨ ਦਾ ਪ੍ਰਤੀਕਰਮ, ਕਿਹਾ ... ਅੰਮ੍ਰਿਤਸਰ:ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਫਗਾਨਿਸਤਾਨ ਸਬੰਧੀ ਦਿੱਤੀ ਬਿਆਨਬਾਜੀ ਦਾ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਐਮਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਭਗਵੰਤ ਮਾਨ ਨੂੰ ਇਹ ਨਹੀਂ ਪਤਾ ਕਿ ਅਫਗਾਨਿਸਤਾਨ ਦੇ ਕਸ਼ਮੀਰ ਸੂਬੇ ਨੂੰ 1819 ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਾ ਫੌਜਾਂ ਨੇ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਸ਼ਾਮਿਲ ਕੀਤਾ ਸੀ। ਇਸ ਤਰ੍ਹਾਂ ਲਦਾਖ ਨੂੰ 1834 ਈਸਵੀਂ ਵਿੱਚ ਲਾਹੌਰ ਖਾਲਸਾ ਦੇ ਰਾਜ ਦਰਬਾਰ ਦੀਆਂ ਫੌਜਾਂ ਨੇ ਜਿੱਤ ਹਾਸਿਲ ਕੀਤੀ ਸੀ।
ਇਸ ਤੋਂ ਇਲਾਵਾ ਨਾ ਬਰਤਾਨੀਆ, ਨਾ ਰੂਸ, ਨਾ ਅਮਰੀਕਾ, ਅਤੇ ਨਾ ਹੀ ਕੋਈ ਹੋਰ ਮੁਲਕ ਦੀ ਫੌਜੀ ਤਾਕਤ ਅੱਜ ਤਕ ਅਫਗਾਨੀਸਤਾਨ ਉੱਤੇ ਫਤਹਿ ਨਹੀ ਪ੍ਰਾਪਤ ਕਰ ਸਕੀ ਜਿਸ ਕਸ਼ਮੀਰ ਅਤੇ ਲਦਾਖ਼ ਨੂੰ ਅਸੀਂ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ। ਉਹ ਅੱਧਾ ਕਸ਼ਮੀਰ ਅੱਜ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ। ਸਾਡੇ ਲਦਾਖ ਜਿੱਤੇ ਇਲਾਕੇ ਦਾ 39000 ਵਰਗ ਕਿਲੋਮੀਟਰ 1962 'ਚ ਚੀਨ ਨੇ ਇਨ੍ਹਾਂ ਤੋਂ ਖੋਹ ਕੇ ਸੰਨ 2020 ਅਤੇ 2022 ਵਿੱਚ 2000 ਵਰਗ ਕਿਲੋਮੀਟਰ ਇਲਾਕਾ ਚੀਨ ਵਲੋਂ ਕਬਜਾ ਕਰ ਲਿਆ ਗਿਆ। ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਫਗਾਨੀਸਤਾਨ ਦੇ ਬਾਦਸ਼ਾਹ ਸਾਹ ਸੂਜਾ ਦੁਰਾਨੀ ਤੋਂ ਕੋਹੀਨੂੰਰ ਹੀਰਾ ਪ੍ਰਾਪਤ ਕੀਤਾ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਸਮੇਂ ਪਨਾਹ ਵੀ ਦਿੱਤੀ ਸੀ।
ਇਹ ਮੋਦੀ-ਸ਼ਾਹ ਅਤੇ ਭਗਵੰਤ ਮਾਨ ਫੋਕੇ ਦਗਮਜੇ ਮਾਰਨ ਵਾਲੇ ਅਜੇ ਤਕ ਸਾਡੇ ਖਾਲਸਾ ਰਾਜ ਦੇ ਇਹ ਇਲਾਕੇ ਵਾਪਸ ਨਹੀਂ ਲੈ ਸਕੇ। ਸਾਨੂੰ ਉਪਰੋਕਤ ਜੰਗਜੂ ਇਲਾਕੇ ਫਤਹਿ ਕਰਨ ਵਾਲਿਆ ਨੂੰ ਇਹ ਅੱਜ ਗਿੱਦੜ ਭੱਬਕੀਆ ਰਾਹੀ ਡਰਾਵੇ ਦੇ ਰਹੇ ਹਨ। ਜਦਕਿ, ਇਨ੍ਹਾਂ ਨੇ ਸਾਡੇ ਇਤਿਹਾਸ ਦਾ ਵੱਡਾ ਹਿੱਸਾ ਅਜੇ ਤੱਕ ਪੜ੍ਹਿਆ ਹੀ ਨਹੀ ਹੈ। ਇਹ ਮੁਕਾਰਤਾ ਨਾਲ ਭਰੇ ਹੁਕਮਰਾਨ ਅਤੇ ਉਨ੍ਹਾਂ ਦੇ ਗੁਲਾਮ ਬਣੇ ਭਗਵੰਤ ਸਿੰਘ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਫਗਾਨਿਸਤਾਨ ਨਾਲ ਕਿਵੇਂ ਵਰਤਣਾ ਹੈ।
ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਇਹ ਸਾਨੂੰ ਆਪਣੀਆਂ ਫੌਜਾਂ ਤੇ ਹੋਰ ਤਾਕਤ ਦੇ ਡਰਾਵੇ ਨਾ ਦੇਣ ਆਪਣੇ ਅੰਦਰ ਅਤੇ ਸਾਡੇ ਸਿਖ ਇਤਿਹਾਸ ਤੇ ਝਾਤੀ ਮਾਰ ਲੈਣ ਕਿ ਸੰਗਰੂਰ ਦਾ ਉਹ ਇਲਾਕਾ ਤੇ ਸੰਗਰੂਰ ਦੇ ਨਿਵਾਸੀ ਤੇ ਅਕਾਲੀ ਫੂਲਾ ਸਿੰਘ ਵਰਗੇ ਇੰਨੇ ਬਹਾਦਰ ਹਨ, ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਵਰਗੇ ਜਾਲਮ ਨੂੰ ਕੱਪ, ਕੁਤਬ ਅਤੇ ਗਹਿਲਾ ਦੀ ਵੱਡੇ ਘੱਲੂਘਾਰਿਆ ਵਿਚ ਮੂੰਹ ਤੋੜ ਜੁਆਬ ਦੇ ਕੇ ਅਜਿਹੀ ਭਜਾਇਆ ਕਿ ਮੁੜ ਕੋਈ ਵੀ ਹਮਲਾਵਰ ਅਫਗਾਨਿਸਤਾਨ ਵਾਲੇ ਪਾਸਿਓਂ ਅਤੇ ਖੈਬਰ ਦਰੇ ਵਿਚੋਂ ਪੰਜਾਬ ਵੱਲ ਦਾਖਲ ਹੋਣ ਦੀ ਜੁਰਅਤ ਨਹੀਂ ਕਰ ਸਕਿਆ ਹੈ।
ਪ੍ਰੈਸ ਨੋਟ ਰਾਹੀਂ ਕਿਹਾ ਗਿਆ ਕਿ ਜਦੋਂ ਚੀਨ ਨੇ ਸੀਆ ਅਤੇ ਸੁੰਨੀ ਮੁਸਲਮਾਨਾਂ ਨੂੰ ਸੰਸਾਰ ਪੱਧਰ 'ਤੇ ਇਕਤਰ ਕਰ ਦਿੱਤਾ ਹੈ, ਤਾਂ ਹੁਣ ਸੰਸਾਰ ਦੀ ਭੂਗੋਲਿਕ ਸਥਿਤੀ ਬਦਲ ਚੁੱਕੀ ਹੈ। ਅਮਰੀਕਾ, ਆਸਟ੍ਰੇਲੀਆ, ਬਰਤਾਨੀਆ, ਕੈਨੇਡਾ ਵਰਗੇ ਵੱਡੇ ਮੁਲਕਾਂ ਵਿਚ ਉਥੋਂ ਦੇ ਸਿੱਖ ਵੱਡੇ ਪੱਧਰ ਉੱਤੇ ਰੋਸ ਵਿਖਾਵੇ ਕਰਕੇ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਦੇ ਰਾਜ ਪ੍ਰਬੰਧ ਦਾ ਜਨਾਜਾ ਕੱਢ ਰਹੇ ਹਨ। ਉਨ੍ਹਾਂ ਦੇ ਗੁਲਾਮ ਬਣੇ ਕੇਜਰੀਵਾਲ ਅਤੇ ਭਗਵੰਤ ਮਾਨ ਵਰਗਿਆ ਦੀ ਹਰ ਕਾਰਵਾਈ ਉਤੇ ਬਾਜ ਨਜ਼ਰ ਰੱਖ ਰਹੇ ਹਨ। ਬਾਜ ਨੇ ਕਦੋਂ ਆਪਣੇ ਸ਼ਿਕਾਰ ਉੱਤੇ ਝੱਪਟਣਾ ਹੈ।
ਇਹ ਬਾਜ ਨੂੰ ਪਤਾ ਹੈ ਸ਼ਿਕਾਰ ਹੋਣ ਵਾਲੇ ਨੂੰ ਨਹੀਂ। ਉਨ੍ਹਾਂ ਕਿਹਾ ਕਿ ਮੁਤੱਸਵੀ ਹੁਕਮਰਾਨਾਂ ਨੇ ਬੀਤੇ ਲੰਮੇ ਸਮੇਂ ਤੋਂ ਲਹਿੰਦੇ ਉੱਤਰੀ ਅਤੇ ਚੜ੍ਹਦੇ ਵਾਲੇ ਸੂਬਿਆਂ ਵਿਚ ਵੱਸ ਰਹੀਆਂ ਕੌਮਾਂ ਨਾਲ ਜੋ ਜਬਰ ਬੇਇਨਸਾਫੀਆਂ ਦਾ ਦੌਰਇਸ ਨਾਲ ਸਿੱਖਾਂ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਛੱਡੀ, ਭਗਵੰਤ ਜੀ ਖੁਦ ਸਿੱਖ ਹੋ ਕੇ ਸਿਖਾਂ ਨੂੰ ਸ਼ਰਮਿੰਦਾ ਕਰਵਾ ਰਹੇ ਹਨ ਜਿਸ ਤੋਂ ਇਹ ਸਾਫ ਹੋ ਗਿਆ ਕੇ ਭਗਵੰਤ ਹਿੰਦੂਤਵ ਦੇ ਹੱਥਾਂ ਵਿੱਚ ਖੇਡ ਰਿਹਾ ਹੈ।
ਪੰਜਾਬ ਹਰਿਆਣਾ ਵਿੱਚ ਰਹਿੰਦੇ ਸਿੱਖਾਂ ਦੇ ਘਰਾਂ ਵਿੱਚ ਪੁਲਿਸ ਦੀ ਛਾਪੇਮਾਰੀ ਕਰਵਾਈ ਜਾ ਰਹੀ ਹੈ, ਤਾਂ ਜੋ ਪਿੰਡਾਂ ਵਿੱਚ ਵੀ ਬਦਨਾਮੀ ਹੋ ਜਾਵੇ ਤੇ ਬਾਕੀ ਲੋਕ ਸਿੱਖਾਂ ਨੂੰ ਅੱਤਵਾਦੀ ਸਮਝਣ ਜੋ ਨੌਜਵਾਨ ਖਾਲਸਾ ਵਹੀਰ ਵਿੱਚ ਜਾਂਦੇ ਸੀ, ਉਨ੍ਹਾਂ ਉੱਤੇ ਵੀ ਪਰਚੇ ਦਰਜ ਹੋਏ, ਜਦਕਿ 23 ਫਰਵਰੀ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਵੀ ਬੇਗੁਨਾਹ ਦੱਸ ਰਹੀ ਸੀ।
ਅਕਾਲੀ ਦਲ ਬਾਦਲ ਦਾ ਇਸ ਘਟਨਾ ਦੇ ਦੂਹਰਾ ਸਟੈਂਡ: ਸਿਮਰਨਜੀਤ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਕਹਿੰਦੀ ਨੌਜਵਾਨਾਂ ਉੱਤੇ ਕਾਰਵਾਈ ਕਰੇ ਅਤੇ ਵਿਰਸਾ ਸਿੰਘ ਵਲਟੋਹਾ ਕਹਿੰਦੇ ਨੇ ਕਿ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ। ਬਾਦਲ ਆਪਣਾ ਸਟੈਂਡ ਸਪਸ਼ਟ ਕਰਨ ਕਿ ਉਹ ਸਿੱਖਾਂ ਨਾਲ ਹਨ ਜਾਂ ਖਾਖੀ ਨਿਕਰਾਂ ਵਾਲਿਆਂ ਨਾਲ ਹਨ।
ਮੀਡੀਆ ਉੱਤੇ ਕਾਰਵਾਈ ਨੂੰ ਲੈ ਕੇ ਰਿਐਕਸ਼ਨ :ਪੰਜਾਬ ਦਾ ਮੀਡੀਆ ਅੱਜ ਸਰਕਾਰ ਅੱਗੇ ਲਾਚਾਰ ਹੋ ਚੁੱਕਿਆ, ਕਿਉਂਕਿ ਸਰਕਾਰ ਦੇ ਨਾਲ ਚੱਲਦੇ ਨੇ ਤਾਂ ਲੋਕ ਉਨ੍ਹਾਂ ਨੂੰ ਵਿਕਾਉ ਕਹਿੰਦੇ ਹਨ, ਜੇ ਸੱਚ ਦਿਖਾਉਦੇ ਨੇ, ਤਾਂ ਪੱਤਰਕਾਰ ਜਗਦੀਪ ਥੱਲੀ ਵਰਗੇ ਹੋਰ ਪੱਤਰਕਾਰਾਂ ਉੱਤੇ ਕਾਰਵਾਈ ਕਰਕੇ ਚੈਨਲ ਬੰਦ ਕਰ ਦਿਤੇ ਜਾਂਦੇ ਗਏ। ਮੈਂ ਮੀਡਿਆ ਦੇ ਉਹ ਚੈਨਲ, ਜੋ ਬੰਦ ਹੋਏ ਨੇ ਸਾਡੇ ਨਾਲ ਸੰਪਰਕ ਕਰਨ, ਤਾਂ ਜੋ ਅਸੀਂ ਇਕਜੁਟ ਹੋ ਕੇ ਕੋਈ ਕਾਨੂੰਨੀ ਰਾਹ ਅਪਣਾਈਏ। ਜਦੋਂ ਬਰਗਾੜੀ ਗੋਲੀਕਾਂਡ ਹੋਇਆ, ਤਾਂ ਉਹ ਸਾਰੇ ਪੁਲਿਸ ਮੁਲਾਜ਼ਮ ਤੋਂ ਕਰਵਾਈ ਚੱਲ ਰਹੀ ਹੈ। ਉਸੇ ਤਰ੍ਹਾਂ ਦੇ ਹਾਲਾਤ ਹਰੀਕੇ ਪੱਤਣ ਅਤੇ ਸੋਹਾਣਾ ਸਾਹਿਬ ਚੱਲ ਰਹੇ ਪ੍ਰਦਰਸਣ ਵਿੱਚ ਬਣਾਏ ਗਏ, ਜਿੱਥੇ ਅਪੰਗ ਬਜ਼ੁਰਗ ਸਿੱਖ ਚੱਕ ਚੱਕ ਪੁਲਿਸ ਵੱਲੋਂ ਗੱਡੀਆਂ ਵਿੱਚ ਸੁਟੇ ਗਏ ਸੀ, ਦਸਤਰਾਂ ਉਤਾਰੀਆਂ ਗਈਆਂ ਅਤੇ ਗੱਡੀਆਂ ਤੇ ਹੋਰਨਾ ਸਾਧਨਾਂ ਦੀ ਭੰਨ ਤੋੜ ਦਿਤੀ ਗਈ। ਇਸ ਦੇ ਸਾਰੇ ਵੀਡੀਓ ਪਰੂਫ ਪਾਰਟੀ ਦੇ ਲੀਗਲ ਸੈੱਲ ਕੋਲ ਪਹੁੰਚ ਚੁੱਕੇ ਹਨ ਜਿਸ ਉਤੇ ਬਹੁਤ ਜਲਦ ਕਾਨੂੰਨੀ ਕਰਵਾਈ ਕੀਤੀ ਜਾਵੇਗੀ।
NRI ਸਿੱਖਾਂ ਨੂੰ ਅਪੀਲ :ਉੱਥੇ ਹੀ, ਸਾਂਸਦ ਸਿਮਰਨਜੀਤ ਮਾਨ ਨੇ NRI ਸਿੱਖਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਵਿੱਚ ਜਿੰਨੇ ਵੀ ਪ੍ਰਦਰਸ਼ਨ ਕਰ ਰਹੇ ਹੋ, ਉਨ੍ਹਾਂ ਨੂੰ ਸ਼ਾਂਤਮਈ ਰੱਖੋ, ਕਿਉਂਕਿ ਅਸੀਂ ਹਿੰਦੂਤਵ ਦੇ ਮੀਡੀਆਂ ਨੂੰ ਕੋਈ ਮੌਕਾ ਨਹੀ ਦੇਣਾ ਚਾਹੁੰਦੇ, ਜੋ ਉਹ ਦੁਨੀਆ ਵਿੱਚ ਸਿਖਾਂ ਨੂੰ ਬਦਨਾਮ ਕਰ ਸਕਣ। ਦੂਜੀ ਬੇਨਤੀ ਪੰਜਾਬ ਦੇ ਪਿੰਡਾਂ ਵਿੱਚ ਵੱਸਦੇ ਸਿੱਖਾਂ ਨੂੰ ਕਿ ਇਕੱਠੇ ਹੋ ਕੇ ਪਿੰਡਾਂ ਵਿੱਚ ਮਤੇ ਪਾਉਣ ਦੀ ਕੀਤੀ। ਇਸ ਸਰਕਾਰੀ ਜ਼ੁਲਮ ਦੇ ਖਿਲਾਫ ਅਤੇ ਹਰ ਰੋਜ਼ ਸਵੇਰੇ ਪਿੰਡਾਂ ਦੀਆਂ ਸੱਥਾਂ ਵਿੱਚ ਅੱਧਾ ਘੰਟਾ ਬੈਠਕੇ ਸਰਕਾਰੀ ਜ਼ੁਲਮ ਖਿਲਾਫ ਪ੍ਰਦਰਸ਼ਨ ਕਰਨ ਤਾਂ ਜੋ ਪਿੰਡ ਪੱਧਰ ਉੱਤੇ ਇਕ ਮੁਹਿੰਮ ਬਣਾ ਕੇ ਇੱਕ ਵੱਡੀ ਰੂਪ ਰੇਖਾ ਤਿਆਰ ਕਰੀਏ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਦੇ ਘਰ ਜੇ ਪੁਲਿਸ ਬਿਨਾਂ ਵਾਰੰਟ ਤੋਂ ਜਾਂਦੀ ਹੈ, ਤਾਂ ਕੋਈ ਵੀ ਉਨ੍ਹਾਂ ਨੂੰ ਆਪਣਾ ਪਾਸਪੋਰਟ ਜਾਂ ਬੈਂਕ ਖਾਤਾ ਨੰਬਰ ਨਾ ਦੇਵੇ, ਜੋ ਕਿਸੇ ਕਿਸਮ ਦਾ ਧੱਕਾ ਹੁੰਦਾ ਹੈ, ਤਾਂ ਸਾਡੇ ਦਫ਼ਤਰ ਦੇ ਕਾਨੂੰਨੀ ਵਿੰਗ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਸੰਸਾਰਿਕ, ਭੂਗੋਲਿਕ ਸਥਿਤੀ ਬਦਲ ਚੁੱਕੀ ਹੈ ਸਿੱਖ ਕੌਮ ਖਤਰਿਆਂ ਵਿਚ ਜੰਮੀ ਹੈ, ਖ਼ਤਰਿਆ ਵਿਚ ਵਿਚਰਦੀ ਹੈ। ਖ਼ਤਰਿਆਂ ਨਾਲ ਖੇਡਕੇ ਹੀ ਦੁਸ਼ਮਣ ਨੂੰ ਕਦੋਂ ਤੇ ਕਿਵੇਂ ਸਬਕ ਸਿਖਾਉਣਾ ਹੈ। ਇਹ ਸਿੱਖਾਂ ਪਤਾ ਹੈ। ਸਿੱਖ ਕਦੇ ਵੀ ਕਿਸੇ ਤਰ੍ਹਾਂ ਦੇ ਜਬਰ ਜੁਲਮ ਅੱਗੇ ਨਾ ਝੁਕੇ ਹਨ ਤੇ ਨਾ ਹੀ ਝੁਕਣਗੇ। ਸਿੱਖ ਕਦੇ ਵੀ ਹਾਰ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਨਾ ਹੀ ਦੁਸ਼ਮਣ ਨੂੰ ਕਦੇ ਭੁੱਲਦੇ ਹਨ। ਇਸ ਗੱਲ ਦਾ ਇਥੋਂ ਦੇ ਹੁਕਮਰਾਨਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। (ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪ੍ਰੈਸ ਨੋਟ)
ਇਹ ਵੀ ਪੜ੍ਹੋ:ਅੰਮ੍ਰਿਤਪਾਲ ਦੇ ਇੱਕ ਹੋਰ ਸਾਥੀ ਜੋਗਾ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ! ਅਹਿਮ ਖ਼ੁਲਾਸੇ ਹੋਣ ਦੀ ਉਮੀਦ