ਪੰਜਾਬ

punjab

ETV Bharat / state

ਮੰਤਰੀ ਹਰਭਜਨ ਈਟੀਓ ਨੇ 27 ਕਰੋੜ ਦੇ ਸੜਕੀ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ,ਕਿਹਾ-ਲੋਕਾਂ ਦੀ ਵੱਡੀ ਮੰਗ ਨੂੰ ਪਿਆ ਬੂਰਾ - ਮੰਤਰੀ ਹਰਭਜਨ ਈਟੀਓ

ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ (Cabinet Minister Harbhajan Singh ETO) ਨੇ 27 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਹਨ। ਉਨ੍ਹਾਂ ਕਿਹਾ ਕਿ ਜੰਡਿਆਲਾ ਹਲਕੇ ਦੇ 20 ਪਿੰਡਾਂ ਦੇ ਲੋਕਾ ਨੂੰ ਇਸ ਰੋਡ ਦਾ ਸਿੱਧਾ ਫਾਇਦਾ ਹੋਵੇਗਾ।

In Amritsar, Minister Harbhajan ETO laid the foundation stone of the multi-crore road project
ਮੰਤਰੀ ਹਰਭਜਨ ਈਟੀਓ ਨੇ 27 ਕਰੋੜ ਦੇ ਸੜਕੀ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ,ਕਿਹਾ-ਲੋਕਾਂ ਦੀ ਵੱਡੀ ਮੰਗ ਨੂੰ ਪਿਆ ਬੂਰਾ

By ETV Bharat Punjabi Team

Published : Dec 5, 2023, 7:15 AM IST

'ਲੋਕਾਂ ਦੀ ਵੱਡੀ ਮੰਗ ਨੂੰ ਪਿਆ ਬੂਰਾ'

ਅੰਮ੍ਰਿਤਸਰ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇਥੇ ਜੰਡਿਆਲਾ ਗੁਰੂ ਹਲਕੇ ਵਿੱਚ 27 ਕਰੋੜ ਰੁਪਏ ਦੇ ਦੋ (Foundation stone of road projects) ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਜਾਣਕਾਰੀ ਅਨੁਸਾਰ ਦੱਸਿਆ ਕਿ ਇਨਾਂ ਸੜਕੀ ਪ੍ਰਾਜੈਕਟਾਂ ਨਾਲ ਹਲਕੇ ਦੇ 20 ਪਿੰਡਾਂ ਦੇ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਇਕ ਥਾਂ ਤੋਂ ਦੂਜੇ ਥਾਂ ਤੇ ਜਾਣ ਲਈ ਛੋਟੇ ਰੂਟ ਮਿਲਣਗੇ, ਜਿਸ ਨਾਲ ਉਨਾਂ ਦੇ ਸਮੇਂ ਅਤੇ ਪੈਸੇ ਦੋਹਾਂ ਦੀ ਬਚਤ ਹੋਵੇਗੀ।


ਨੇੜਲੇ ਪਿੰਡਾਂ ਨੂੰ ਰਾਹਤ: ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸੂਬਾ ਸਰਕਾਰ ਵੱਲੋਂ ਸੀ.ਆਰ.ਆਈ.ਐਫ. ਸਕੀਮ ਅਧੀਨ ਅੰਮ੍ਰਿਤਸਰ ਮਹਿਤਾ ਸੜ੍ਹਕ ਅੱਡਾ ਬੋਪਾਰਾਏ ਤੋਂ ਅੰਮ੍ਰਿਤਸਰ -ਜਲੰਧਰ ਸੜ੍ਹਕ ਵਾਇਆ ਗਹਿਰੀ ਨਰਾਇਣਗੜ੍ਹ ਸੜ੍ਹਕ ਯੂ.ਬੀ.ਡੀ.ਸੀ. ਦੇ ਨਾਲ-ਨਾਲ 17.8 ਕਿਲੋਮੀਟਰ ਸੜ੍ਹਕ ਬਣਾਉਣ ਦਾ ਨੀਂਹ ਪੱਥਰ ਰੱਖਣ ਮੌਕੇ ਦੱਸਿਆ ਕਿ ਇਹ 18 ਫੁੱਟ ਚੌੜੀ ਸੜਕ (18 feet wide road) ਬੋਪਾਰਾਏ ਤੋਂ ਗਹਿਰੀ ਨਰਾਇਣਗੜ੍ਹ ਤੱਕ ਨਹਿਰ ਦੀ 10 ਫੁੱਟ ਚੌੜੀ ਪਟਰੀ ਨੂੰ ਚੌੜੀ ਕਰਕੇ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਯੂ.ਬੀ.ਡੀ.ਸੀ. ਨਹਿਰ ਉੱਪਰ ਮੌਜੂਦਾ ਪੁੱਲ ਦੀ ਲੰਬਾਈ ਨੂੰ 80 ਫੁੱਟ ਤੋਂ 115 ਫੁੱਟ ਅਤੇ ਚੌੜਾਈ ਨੂੰ 16 ਫੁੱਟ ਤੋਂ 27 ਫੁੱਟ ਕੀਤਾ ਜਾਵੇਗਾ, ਜਿਸ ‘ਤੇ 2 ਕਰੋੜ 69 ਲੱਖ 30 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੜ੍ਹਕ ਦੇ ਬਣਨ ਨਾਲ ਨੇੜਲੇ ਪਿੰਡਾਂ ਨੂੰ ਆਵਾਜਾਈ ਵਿੱਚ ਕਾਫ਼ੀ ਰਾਹਤ ਮਿਲੇਗੀ।



ਉਨਾਂ ਦੱਸਿਆ ਕਿ ਇਸ ਸੜ੍ਹਕ ’ਤੇ ਪੈਂਦੇ ਪਿੰਡ ਭੰਗਵਾਂ ਦੇ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਨੇੜੇ ਸੜਕ ਦੇ ਨਾਲ ਡਰੇਨ ਬਣਾਈ ਜਾਵੇਗੀ ਤਾਂ ਜੋ ਬਾਰਿਸ਼ ਦਾ ਪਾਣੀ ਖੜ੍ਹਾ ਨਾ ਹੋ ਸਕੇ।
ਇਸ ਉਪਰੰਤ ਹਰਭਜਨ ਸਿੰਘ ਈ.ਟੀ.ਓ. ਨੇ 4 ਕਰੋੜ 37 ਲੱਖ 59 ਹਜ਼ਾਰ ਰੁਪਏ ਦੀ ਲਾਗਤ ਨਾਲ ਖੁਜਾਲਾ ਗਹਿਰੀ ਸੜਕ ਤੋਂ ਖੁਜਾਲਾ ਤਰਸਿੱਕਾ ਸੜਕ ਦੀ ਉਸਾਰੀ ਕਰਵਾਉਣ ਦਾ ਨੀਂਹ ਪੱਥਰ ਰੱਖਿਆ। ਉਨਾਂ ਦੱਸਿਆ ਕਿ ਇਸਲ 12 ਫੁੱਟ ਚੌੜੀ ਇਸ ਸੜਕ ਦੀ ਲੰਬਾਈ ਲਗਭਗ 6 ਕਿਲੋਮੀਟਰ ਹੋਵੇਗੀ। ਉਨਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਵੀ ਨੇੜਲੇ ਪਿੰਡ ਕੋਰਟ ਖਹਿਰਾ, ਰਸੂਲਪੁਰ, ਖਲਹੇਰਾ, ਗਦਲੀ, ਬੰਮਾ, ਭੰਗਵਾਂ ਅਤੇ ਮਾਲੋਵਾਲ ਆਦਿ ਪਿੰਡਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ।


11 ਮਹੀਨੇ ਦਾ ਟੀਚਾ:ਮੰਤਰੀ ਨੇ ਦੱਸਿਆ ਕਿ ਇਨਾਂ ਕੰਮਾਂ ਦੇ ਟੈਂਡਰ ਪ੍ਰਕਿਰਆ ਮੁਕੰਮਲ (Tender process completed) ਹੋ ਚੁੱਕੀ ਹੈ ਅਤੇ ਇਨਾਂ ਸੜਕਾਂ ਦੇ ਕੰਮ ਨੂੰ ਮੁਕੰਮਲ ਕਰਨ ਲਈ 11 ਮਹੀਨੇ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਸਬੰਧਤ ਅਧਿਕਾਰਿਆਂ ਨੂੰ ਹਦਾਇਤ ਕੀਤੀ ਕਿ ਸਾਰੇ ਕਾਰਜ ਸਮੇਂ ਸਿਰ ਮੁਕੰਮਲ ਕੀਤੇ ਜਾਣ। ਹਰਭਜਨ ਸਿੰਘ ਈ.ਟੀ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਲ ਰਹੇ ਵਿਕਾਸ ਕਾਰਜਾਂ ਦਾ ਆਪ ਵੀ ਧਿਆਨ ਰੱਖਣ ਕਿਉਂਕਿ ਇਹ ਸੜਕਾਂ ਲੋਕਾਂ ਦੇ ਪੈਸੈ ਨਾਲ ਹੀ ਬਣ ਰਹੀਆਂ ਹਨ ਅਤੇ ਜੇਕਰ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਜੰਡਿਆਲੇ ਹਲਕੇ ਨੂੰ ਵਿਕਾਸ ਪੱਖੋਂ ਅਣਗੌਲਿਆਂ ਰੱਖਿਆ ਅਤੇ ਇਸ ਹਲਕੇ ਦੀ ਸੜਕੀ ਆਵਾਜਾਈ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਜੰਡਿਆਲਾ ਹਲਕੇ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲ ਸਕੀਆਂ।

ABOUT THE AUTHOR

...view details