ਪੰਜਾਬ

punjab

ETV Bharat / state

Firing In Amritsar : ਪਰਿਵਾਰਕ ਝਗੜੇ ਕਾਰਨ ਜੀਜੇ ਨੇ ਸਾਲਿਆਂ 'ਤੇ ਚਲਾਈਆਂ ਤਾੜ-ਤਾੜ ਗੋਲੀਆਂ - Firing In Amritsar

ਅੰਮ੍ਰਿਤਸਰ ਵਿੱਚ ਪਰਿਵਾਰਕ ਝਗੜੇ ਦੇ ਚੱਲਦੇ ਇਕ ਵਿਅਕਤੀ ਵਲੋਂ ਆਪਣੇ ਰਿਸ਼ਤੇਦਾਰਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਹਨ। ਇਹ ਰਿਸ਼ਤੇ ਵਿੱਚ ਜੀਜਾ ਸਾਲਾ ਦੱਸੇ ਜਾ ਰਹੇ ਹਨ।

In Amritsar, due to a family dispute, the brother-in-law shot at the old man
Firing In Amritsar : ਅੰਮ੍ਰਿਤਸਰ 'ਚ ਪਰਿਵਾਰਕ ਝਗੜੇ ਦੇ ਕਾਰਣ ਜੀਜੇ ਨੇ ਸਾਲਿਆਂ 'ਤੇ ਚਲਾਈਆਂ ਗੋਲੀਆਂ

By

Published : Mar 14, 2023, 4:59 PM IST

Firing In Amritsar : ਅੰਮ੍ਰਿਤਸਰ 'ਚ ਪਰਿਵਾਰਕ ਝਗੜੇ ਦੇ ਕਾਰਣ ਜੀਜੇ ਨੇ ਸਾਲਿਆਂ 'ਤੇ ਚਲਾਈਆਂ ਗੋਲੀਆਂ

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇਕ ਵਿਅਕਤੀ ਵਲੋਂ ਆਪਣੇ ਸਾਲਿਆਂ ਨੂੰ ਗੋਲੀ ਮਾਰੀ ਗਈ ਹੈ। ਹਾਲਾਂਕਿ ਉਸਨੇ ਪਰਿਵਾਰਕ ਕਲੇਸ਼ ਕਾਰਨ ਇਹ ਕਦਮ ਚੁੱਕਿਆ ਹੈ। ਦੂਜੇ ਪਾਸੇ ਉਸਦੇ ਰਿਸ਼ਤੇਦਾਰਾਂ ਨੇ ਵੀ ਗੰਭੀਰ ਇਲਜ਼ਾਮ ਲਗਾਏ ਹਨ। ਮਾਮਲਾ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਮਜੀਠੇ ਦਾ ਹੈ, ਜਿੱਥੇ ਪਤੀ ਪਤਨੀ ਦੇ ਪਰਿਵਾਰਕ ਕਲੇਸ਼ ਦੇ ਚਲਦਿਆਂ ਜੀਜੇ ਵੱਲੋਂ ਆਪਣੇ ਸਾਲੇ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਮਜੀਠਾ ਹਲਕੇ ਵਿੱਚ ਫਰੂਟ ਦੀ ਰੇਹੜੀ ਲਗਾਉਣ ਵਾਲ਼ੇ ਦੋਵਾਂ ਭਰਾਵਾਂ ਦੇ ਉਤੇ ਇਨ੍ਹਾਂ ਦੇ ਚਾਚੇ ਦੇ ਜਵਾਈ ਵਲੋਂ ਗੋਲੀਆਂ ਚਲਾਇਆ ਗਈਆਂ।

ਗੋਲੀ ਲੱਗਣ ਨਾਲ ਗੰਭੀਰ ਜਖਮੀ :ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਖਮੀ ਸੰਨੀ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਮਜੀਠਾ ਹਲਕੇ ਦੇ ਰਹਿਣ ਵਾਲੇ ਹਨ ਅਤੇ ਫਰੂਟ ਦੀ ਰੇਹੜੀ ਲਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚਾਚੇ ਦੇ ਜਵਾਈ ਬਲਵਿੰਦਰ ਸਿੰਘ ਤੇ ਉਸਦੇ ਸਾਥੀ ਵੱਲੋਂ ਉਨ੍ਹਾਂ ਉੱਤੇ ਚਾਰ ਗੋਲੀਆਂ ਚਲਾਇਆਂ ਗਈਆਂ, ਜਿਸ ਦੇ ਚੱਲਦੇ ਦੋ ਗੋਲੀਆਂ ਉਨ੍ਹਾਂ ਨੂੰ ਲੱਗੀਆਂ, ਜਿਸਦੇ ਚੱਲਦੇ ਉਹ ਜਖਮੀ ਹੋ ਗਏ ਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ :Kotakpura Firing Case: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਾਊ ਜ਼ਮਾਨਤ 'ਤੇ ਫੈਸਲਾ ਰਾਖਵਾਂ

ਉਨ੍ਹਾਂ ਕਿਹਾ ਕਿ ਸਾਡੀ ਭੈਣ ਨੂੰ ਬਲਵਿੰਦਰ ਸਿੰਘ ਬੜਾ ਤੰਗ ਪ੍ਰੇਸ਼ਾਨ ਕਰਦਾ ਅਤੇ ਕੁੱਟਮਾਰ ਕਰਦਾ ਸੀ, ਜਿਸ ਨੂੰ ਲੈਕੇ ਅਸੀਂ ਕਈ ਵਾਰ ਇਨ੍ਹਾਂ ਦਾ ਫੈਸਲਾ ਵੀ ਕਰਵਾਈਆ, ਜਿਸਦੇ ਚਲਦੇ ਬਲਵਿੰਦਰ ਸਿੰਘ ਸਾਡੇ ਨਾਲ ਰੰਜਿਸ਼ ਰੱਖਦਾ ਸੀ। ਉਸੇ ਰੰਜਿਸ਼ ਦੇ ਚੱਲਦੇ ਉਸਨੇ ਅੱਜ ਸਾਡੇ ਉੱਪਰ ਗੋਲੀਆਂ ਚਲਾਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਦੋਵਾਂ ਭਰਾਵਾਂ ਨੂੰ ਇਕ ਇੱਕ ਗੋਲ਼ੀ ਵਜੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ ਉਨ੍ਹਾਂ ਵੱਲੋ ਜਾਂਚ ਕੀਤੀ ਜਾ ਰਹੀ ਹੈ ਅਸੀ ਪੁਲੀਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ।

ਉਥੇ ਹੀ ਥਾਣਾ ਮਜੀਠਾ ਦੇ ਪੁਲਿਸ ਅਧਿਕਾਰੀ ਮਨਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਾਵਾ ਹਸਪਤਾਲ਼ ਦੇ ਕੋਲ਼ ਸੰਨੀ ਤੇ ਕੁਲਦੀਪ ਸਿੰਘ ਰੇਹੜੀ ਫੜ੍ਹੀ ਦਾ ਕੰਮ ਕਰਦੇ ਹਨ। ਉਨ੍ਹਾਂ ਉੱਤੇ ਉਨ੍ਹਾ ਦੇ ਚਾਚੇ ਦੇ ਜਵਾਈ ਵੱਲੋ ਗੋਲੀਆ ਚਲਾਇਆ ਗਈਆਂ, ਜਿਸਦੇ ਚਲਦੇ ਇਹ ਸੰਨੀ ਤੇ ਕੁਲਦੀਪ ਸਿੰਘ ਦੋਵੇਂ ਜਖਮੀ ਹੋ ਗਏ ਉਨ੍ਹਾ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੀੜਿਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਬਲਵਿੰਦਰ ਸਿੰਘ ਤੇ ਉਸਦੇ ਸਾਥੀ ਦੇ ਐਫ ਆਈ ਆਰ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਉਨ੍ਹਾ ਨੂੰ ਕਾਬੂ ਕਰ ਲਿਆ ਜਾਵੇਗਾ।

ABOUT THE AUTHOR

...view details