ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦੋ ਸਕੇ ਭਰਾਵਾਂ ਦੀ ਨਸ਼ੇ ਕਾਰਨ ਮੌੌਤ ਹੋ ਗਈ (brothers died due to drug addiction in Amritsar) ਹੈ। ਸਥਾਨਕਵਾਸੀਆਂ ਮੁਤਾਬਿਕ ਮ੍ਰਿਤਕ ਭਰਾਵਾਂ ਵਿਚੋਂ ਵੱਡਾ ਨਸ਼ਾ ਵੇਚਦਾ ਸੀ ਅਤੇ ਜਿਸ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਨਸ਼ੇ ਸਮੇਤ ਫੜ ਕੇ ਜੇਲ੍ਹ ਭੇਜ ਦਿੱਤਾ ਅਤੇ ਜੇਲ੍ਹ ਵਿੱਚ ਦੀ ਤਬੀਅਤ ਖ਼ਰਾਬ (Bad health in prison) ਹੋਣ ਦੇ ਚੱਲਦੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਉਸ ਦੀ ਇਲਾਜ ਦੌਰਨ ਮੌਤ ਹੋ ਗਈ।
ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਵੱਡੇ ਭਰਾ ਦੀ ਮੌਤ ਤੋਂ ਬਾਅਦ ਛੋਟੇ ਭਰਾ ਨੇ ਵੀ ਨਸ਼ੇ ਦਾ ਇੰਜੈਕਸ਼ਨ ਲਾਇਆ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਅਤੇ ਉਸ ਦੀ ਵੀ ਮੌਤ ਹੋ ਗਈ।
ਮਾਮਲੇ ਸਬੰਧੀ ਪਰਿਵਾਰ ਦਾ ਕੋਈ ਵੀ ਜੀਅ ਬੋਲਣ ਨੂੰ ਤਿਆਰ ਨਹੀਂ ਪਰ ਗਵਾਂਢੀਆਂ ਦਾ ਕਹਿਣਾ ਹੈ ਕਿ ਦੋਵੇਂ ਲੜਕੇ ਨਸ਼ਾ ਕਰਦੇ ਸਨ (Both boys were addicted to drugs) ਵੱਡਾ ਲੜਕਾ ਨਸ਼ਾ ਵੇਚਦਾ ਸੀ ਉਸ ਕੋਲੋਂ ਨਸ਼ਾ ਬਰਾਮਦ ਹੋਣ ਦੇ ਚੱਲਦੇ ਉਸ ਨੂੰ ਫੜ ਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।