ਅੰਮ੍ਰਿਤਸਰ: ਪ੍ਰਸ਼ਾਸਨ ਅਤੇ ਆਟੋ ਚਾਲਕਾਂ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਜ਼ਬਤ ਕਰਨ ਦੀ ਕਾਰਵਾਈ ਤੋਂ ਬਾਅਦ ਆਟੋ ਚਾਲਕਾਂ ਵਿੱਚ ਨਗਰ ਨਿਗਮ, ਆਰਟੀਓ ਅਤੇ ਪੁਲਿਸ ਪ੍ਰਤੀ ਭਾਰੀ ਰੋਸ ਹੈ। ਆਟੋ ਚਾਲਕਾਂ ਨੇ ਵੀ ਸੜਕ ਅਤੇ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਧਰਨੇ ਤੋਂ ਬਾਅਦ ਨਗਰ ਨਿਗਮ ਆਟੋ ਚਾਲਕਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਪਰ ਕੰਮ ਸਿਰੇ ਨਹੀਂ ਚੜ੍ਹ ਰਿਹਾ। (Auto drivers in Amritsar staged a traffic jam )
Auto Drivers Strike: ਅੰਮ੍ਰਿਤਸਰ 'ਚ ਆਟੋ ਚਾਲਕਾਂ ਨੇ ਕੀਤਾ ਚੱਕਾ ਜਾਮ, 15 ਸਾਲ ਪੁਰਾਣੇ ਆਟੋ ਸੀਲ ਕੀਤੇ ਜਾਣ ਦਾ ਕਰ ਰਹੇ ਵਿਰੋਧ
ਅੰਮ੍ਰਿਤਸਰ ਵਿੱਚ ਪ੍ਰਸ਼ਾਸਨ ਵੱਲੋਂ 15 ਸਾਲ ਪੁਰਾਣੇ ਆਟੋ ਨੂੰ ਸੀਲ ਕੀਤ ਜਾਣ ਤੋਂ ਬਾਅਦ ਹੰਗਾਮਾ ਮਚ ਗਿਆ। ਆਟੋ ਚਾਲਕਾਂ ਨੇ ਪੂਰੇ ਸ਼ਹਿਰ ਵਿੱਚ ਹੜਤਾਲ ਕਰ ਦਿੱਤੀ। ਦਰਅਸਲ ਸਰਕਾਰ 15 ਸਾਲ ਪੁਰਾਣੇ ਆਟੋਆਂ ਨੂੰ ਈ-ਆਟੋ ਨਾਲ ਬਦਲਣ ਦੀ ਸਕੀਮ ਲੈਕੇ ਆਈ ਹੈ ਜਿਸ ਨੂੰ ਆਟੋ ਚਾਲਕਾਂ ਨੇ ਮਨਜ਼ੂਰ ਨਾ ਕਰਦਿਆਂ ਵਿਰੋਧ ਕੀਤਾ ਹੈ। (Auto Drivers in Amritsar Staged a Traffic Jam)
Published : Sep 7, 2023, 10:39 AM IST
|Updated : Sep 7, 2023, 12:54 PM IST
ਚੱਕਾ ਜਾਮ ਕਰਕੇ ਪ੍ਰਦਰਸ਼ਨ: ਇਸ ਤੋਂ ਬਾਅਦ ਵੱਖ-ਵੱਖ ਯੂਨੀਅਨ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਸਮੇਤ ਸ਼ਹਿਰ ਦੀਆਂ ਕਈ ਸੜਕਾਂ ਦੇ ਉੱਪਰ ਚੱਕਾ ਜਾਮ ਕੀਤਾ ਗਿਆ। ਸ਼ਹਿਰ ਵਿੱਚ ਕਿਸੇ ਵੀ ਤਰੀਕੇ ਕੋਈ ਵੀ ਆਟੋ ਨਹੀਂ ਚੱਲਣ ਦਿੱਤਾ ਜਾ ਰਿਹਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਟੋ ਚਾਲਕਾਂ ਨੇ ਕਿਹਾ ਕਿ 'ਆਪ' ਸਰਕਾਰ ਸੂਬੇ ਵਿੱਚੋਂ ਬੇਰੁਜ਼ਗਾਰੀ ਖਤਮ ਕਰਨ ਦੀ ਗੱਲ ਕਰਕੇ ਸੱਤਾ ਵਿੱਚ ਆਈ ਸੀ ਪਰ ਹੁਣ ਲੱਗਦਾ ਹੈ ਕਿ ਆਪ ਸਰਕਾਰ ਖੁਦ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਨਸ਼ਾ ਅਤੇ ਚੋਰੀਆਂ (Auto Drivers Strike In Amritsar) ਕਰਨ ਨੂੰ ਮਜਬੂਰ ਕਰ ਰਹੀ ਹੈ। ਆਟੋ ਚਾਲਕਾਂ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਉਹਨਾਂ ਦੇ ਪੈਟਰੋਲ-ਡੀਜ਼ਲ ਵਾਲੇ ਆਟੋ ਚੱਲਣ ਦੀ ਇਜ਼ਾਜ਼ਤ ਨਹੀਂ ਦਿੰਦੀ, ਉਹ ਇਸੇ ਤਰੀਕੇ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।
- March Against Drugs: ਬਠਿੰਡਾ 'ਚ ਨਸ਼ੇ ਖ਼ਿਲਾਫ਼ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਵਿਸ਼ਾਲ ਰੋਸ ਮਾਰਚ, ਡੀਸੀ ਰਾਹੀਂ ਸੀਐੱਮ ਮਾਨ ਨੂੰ ਭੇਜਿਆ ਮੰਗ ਪੱਤਰ
- Illegal Construction and Cutting Of Trees : ਨੈਨੀਤਾਲ ਦੇ ਪਾਰਕ 'ਚ ਨਾਜਾਇਜ਼ ਉਸਾਰੀ ਅਤੇ 6000 ਦਰੱਖਤਾਂ ਦੀ ਕਟਾਈ ਦਾ ਮਾਮਲਾ, ਹਾਈਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪੀ
- Leaders Expelled From BJP : ਬੀਜੇਪੀ ਆਗੂ ਨਮਿਸ਼ਾ ਮਹਿਤਾ ਸਣੇ ਚਾਰ ਭਾਜਪਾ ਆਗੂ ਪਾਰਟੀ 'ਚੋਂ ਕੱਢੇ, ਪੜ੍ਹੋ ਕਿਉਂ ਲਿਆ ਫੈਸਲਾ
ਸਮਾਰਟ ਸਿਟੀ ਪ੍ਰਾਜੈਕਟ: ਦਰਅਸਲ ਸਰਕਾਰ ਨੇ ਸਮਾਰਟ ਸਿਟੀ ਪ੍ਰਾਜੈਕਟ ਤਿਆਰ (Smart city project) ਕੀਤਾ ਸੀ। ਇਸ ਤਹਿਤ 31 ਅਗਸਤ ਤੱਕ ਪੁਰਾਣੇ ਡੀਜ਼ਲ ਪੈਟਰੋਲ ਆਟੋ ਨੂੰ ਈ-ਆਟੋ ਨਾਲ ਬਦਲਣ ਦੀ ਯੋਜਨਾ ਸੀ। ਆਟੋ ਚਾਲਕਾਂ ਨੇ ਇਸ ਸਕੀਮ 'ਚ ਦਿਲਚਸਪੀ ਨਹੀਂ ਦਿਖਾਈ। ਅਜਿਹੇ 'ਚ ਨਿਗਮ ਨੇ ਕੈਂਪ ਲਗਾ ਕੇ ਆਟੋ ਚਾਲਕਾਂ ਨੂੰ ਈ-ਆਟੋ ਅਪਣਾਉਣ ਦੇ ਫ਼ਾਇਦੇ ਦੱਸੇ। ਨਿਗਮ ਦੇ ਸਾਬਕਾ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਮੌਜੂਦਾ ਕਮਿਸ਼ਨਰ ਤੋਂ ਇਲਾਵਾ ਸੰਯੁਕਤ ਕਮਿਸ਼ਨਰ ਨੇ ਆਟੋ ਚਾਲਕਾਂ ਨਾਲ ਮੀਟਿੰਗਾਂ ਕੀਤੀਆਂ ਪਰ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਪ੍ਰਸ਼ਾਸ਼ਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲਗਾਤਾਰ ਹੀ ਆਗੂਆਂ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਜਲਦ ਹੀ ਇਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ।