ਪੰਜਾਬ

punjab

ETV Bharat / state

ਪ੍ਰਿੰਟਰ ਚੋਰੀ ਕਰਦਾ ਚੋਰ ਕਾਬੂ, ਦੇਖੇ ਲੋਕਾਂ ਨੇ ਕੀ ਕੀਤਾ ਹਾਲ - ਲੋਕਾਂ ਨੇ ਕੀ ਕੀਤਾ ਹਾਲ

ਅੰਮ੍ਰਿਤਸਰ ਦੇ ਨਹਿਰੂ ਸ਼ਾਪਿੰਗ ਕੰਪਲੈਕਸ (Nehru Shopping Complex) ਵਿਚ ਦੁਕਾਨਦਾਰ ਨੇ ਇਕ ਨੌਜਵਾਨ ਨੂੰ ਪ੍ਰਿੰਟਰ ਚੋਰੀ (Printer Theft) ਕਰਦੇ ਹੋਏ ਰੰਗੀ ਹੱਥੀ ਕਾਬੂ ਕੀਤਾ ਹੈ।ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਅੰਮ੍ਰਿਤਸਰ ’ਚ ਦੁਕਾਨਦਾਰ ਨੇ ਚੋਰ ਨੂੰ ਰੰਗੀ ਹੱਥੀ ਕੀਤਾ ਕਾਬੂ
ਅੰਮ੍ਰਿਤਸਰ ’ਚ ਦੁਕਾਨਦਾਰ ਨੇ ਚੋਰ ਨੂੰ ਰੰਗੀ ਹੱਥੀ ਕੀਤਾ ਕਾਬੂ

By

Published : Aug 7, 2021, 12:17 PM IST

ਅੰਮ੍ਰਿਤਸਰ:ਨਹਿਰੂ ਸ਼ਾਪਿੰਗ ਕੰਪਲੈਕਸ (Nehru Shopping Complex) ਵਿਖੇ ਦੁਕਾਨ ਦੇ ਬਾਹਰ ਪਏ ਪ੍ਰਿੰਟਰ (Printer) ਨੂੰ ਚੋਰ ਚੁੱਕ ਕੇ ਭੱਜਣ ਲੱਗਿਆ ਸੀ। ਉਸੇ ਵਕਤ ਦੁਕਾਨਦਾਰ ਨੇ ਚੋਰ ਨੂੰ ਕਾਬੂ ਕਰ ਲਿਆ। ਦੁਕਾਨਦਾਰ ਨੇ ਚੋਰ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

ਦੁਕਾਨਦਾਰ ਰਮੇਸ਼ ਦਾ ਕਹਿਣਾ ਹੈ ਕਿ ਅਸੀਂ ਦੁਕਾਨ ਦੇ ਵਿਚ ਬੈਠੇ ਸਨ ਅਤੇ ਸੀਸੀਟੀਵੀ ਵਿਚ ਵੇਖਿਆ ਇਕ ਨੌਜਵਾਨ ਆਇਆ ਅਤੇ ਦੁਕਾਨ ਦੇ ਬਾਹਰ ਪਏ ਪ੍ਰਿੰਟਰ ਨੂੰ ਚੁੱਕ ਕੇ ਭੱਜਣ ਲੱਗਾ ਸੀ। ਉਸੇ ਵਕਤ ਚੋਰ ਨੂੰ ਕਾਬੂ ਕਰ ਲਿਆ। ਦੁਕਾਨਦਾਰ ਨੇ ਦੱਸਿਆ ਹੈ ਕਿ ਪ੍ਰਿੰਟਰ ਦੀ ਕੀਮਤ 12000 ਰੁਪਏ ਹੈ। ਦੁਕਾਨਦਾਰ ਨੇ ਦੱਸਿਆ ਹੈ ਕਿ ਪੁਲਿਸ ਨੇ ਮੌਕੇ ਉਤੇ ਆ ਕੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ।

ਅੰਮ੍ਰਿਤਸਰ ’ਚ ਦੁਕਾਨਦਾਰ ਨੇ ਚੋਰ ਨੂੰ ਰੰਗੀ ਹੱਥੀ ਕੀਤਾ ਕਾਬੂ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ ਅਸੀਂ ਉਥੇ ਪਹੁੰਚ ਗਏ ਅਤੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਵਿਚ ਜੋ ਵੀ ਹੋਇਆ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਮੋਟਰਸਾਈਕਲ ਤੇ ਕਾਰ ਵਿਚਕਾਰ ਭਿਆਨਕ ਟੱਕਰ, ਦੋ ਦੀ ਮੌਤ

ABOUT THE AUTHOR

...view details