ਅੰਮ੍ਰਿਤਸਰ ਚ ਕੋਰੋਨਾ ਨਾਲ 10 ਹੋਰ ਲੋਕਾਂ ਨੇ ਤੋੜਿਆ ਦਮ, 462 ਨਵੇਂ ਕੇਸ - ਅੰਮ੍ਰਿਤਸਰ ਚ ਕੋਰੋਨਾ ਨਾਲ 10 ਨੇ ਤੋੜਿਆ ਦਮ 462 ਨਵੇ ਮਰੀਜ ਆਏ ਸਾਹਮਣੇ
ਗੁਰੂ ਨਗਰੀ ਅੰਮ੍ਰਿਤਸਰ ‘ਚ ਜਿਥੇ 462 ਨਵੇ ਮਰੀਜਾਂ ਦੀ ਪੁਸ਼ਟੀ ਹੋਈ ਹੈ ੳੇੁਥੇ 10 ਦੀ ਮੌਤ ਹੋਣ ਸਬੰਧੀ ਵਿਭਾਗ ਵਲੋ ਜਾਰੀ ਰਿਪੋਰਟ ‘ਚ ਵਰਨਣ ਕੀਤਾ ਗਿਆ ਹੈ।
![ਅੰਮ੍ਰਿਤਸਰ ਚ ਕੋਰੋਨਾ ਨਾਲ 10 ਹੋਰ ਲੋਕਾਂ ਨੇ ਤੋੜਿਆ ਦਮ, 462 ਨਵੇਂ ਕੇਸ In Amritsar 102 patients with corona broke out and 462 new patients came forward](https://etvbharatimages.akamaized.net/etvbharat/prod-images/768-512-11503539-thumbnail-3x2-yyy.jpg)
ਅਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ‘ਚ ਜਿਥੇ 462 ਨਵੇ ਮਰੀਜਾਂ ਦੀ ਪੁਸ਼ਟੀ ਹੋਈ ਹੈ ੳੇੁਥੇ 10 ਦੀ ਮੌਤ ਹੋਣ ਸਬੰਧੀ ਵਿਭਾਗ ਵਲੋ ਜਾਰੀ ਰਿਪੋਰਟ ‘ਚ ਵਰਨਣ ਕੀਤਾ ਗਿਆ ਹੈ। ਅੱਜ ਪੁਸਟੀ ਹੋਏ 462 ਮਾਮਲਿਆਂ ‘ਚ 342 ਨਵੇ ਕੇਸ ਹਨ ਅਤੇ 120 ਪਹਿਲਾ ਤੋ ਕੋਰੋਨਾ ਪਾਜੀਟਿਵ ਮਰੀਜਾਂ ਦੇ ਸਪੰਰਕ ‘ਚ ਆਏ ਵਿਅਕਤੀ ਹਨ। ਜਿਸ ਨਾਲ ਇਸ ਸਮੇਂ ਕੋੋਰੋਨਾ ਮਰੀਜਾਂ ਦੀ ਗਿਣਤੀ 28489 ਤੱਕ ਪੁੱਜ ਗਈ ਹੈ। ਜਿੰਨਾ ਵਿੱਚੋਂ 23249 ਮਰੀਜਾਂ ਦੇ ਠੀਕ ਹੋ ਜਾਣ ਅਤੇ 857 ਦੀ ਮੌਤ ਹੋ ਜਾਣ ਕਾਰਨ ਇਸ ਸਮੇ 4383 ਐਕਟਿਵ ਮਰੀਜ ਜੇਰੇ ਇਲਾਜ ਹਨ। ਜਦੋਂ ਕਿ ਅੱਜ ਮਰਨ ਵਾਲਿਆਂ ‘ਚ 3 ਮਰਦ ਅਤੇ 7 ਔਰਤਾਂ ਸ਼ਾਮਿਲ ਹਨ। ਜਿੰਨਾ ਦੀ ਉਮਰ 30 ਤੋ 70 ਸਾਲ ਦੇ ਵਿਚਕਾਰ ਹੈ।
TAGGED:
ਗੁਰੂ ਨਗਰੀ ਅੰਮ੍ਰਿਤਸਰ