ਪੰਜਾਬ

punjab

ETV Bharat / state

ਰਿਸ਼ਤੇ ਹੋਏ ਤਾਰ-ਤਾਰ, ਪਿਓ ਨੇ ਪੁੱਤ ਗੋਲੀਆਂ ਨਾਲ ਭੁੰਨਿਆ - father shot his son

ਪਿੰਡ ਕਿੜੀਆਂ ਵਿਖੇ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿਓ ਨੇ ਆਪਣੇ ਹੀ ਪੁੱਤ ’ਤੇ ਗੋਲੀਆਂ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜੀ ਹਾਂ ਪਿੰਡ ਕਿੜੀਆਂ ਪਿਓ-ਪੁੱਤ ’ਚ ਹੋਈ ਮਾਮੂਲੀ ਤਕਰਾਰ ਨੇ ਉਸ ਸਮੇਂ ਖੂਨੀ ਰੂਪ ਧਾਰ ਲਿਆ ਜਦੋਂ ਪਿਓ ਨੇ ਅੰਨੇਵਾਹ ਪੁੱਤ ’ਤੇ ਫਾਇਰਿੰਗ ਕਰ ਦਿੱਤਾ। ਜਿਸ ਕਾਰਨ ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਦੀਪ ਸਿੰਘ ਪੁੱਤਰ ਸੁਬੇਗ ਸਿੰਘ ਵੱਜੋਂ ਹੋਈ ਹੈ।

ਤਸਵੀਰ
ਤਸਵੀਰ

By

Published : Feb 15, 2021, 9:01 PM IST

ਤਰਨਤਾਰਨ: ਪਿੰਡ ਕਿੜੀਆਂ ਵਿਖੇ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿਓ ਨੇ ਆਪਣੇ ਹੀ ਪੁੱਤ ’ਤੇ ਗੋਲੀਆਂ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਿੰਡ ਕਿੜੀਆਂ ਪਿਓ-ਪੁੱਤ ’ਚ ਹੋਈ ਮਾਮੂਲੀ ਤਕਰਾਰ ਨੇ ਉਸ ਸਮੇਂ ਖੂਨੀ ਰੂਪ ਧਾਰ ਲਿਆ, ਜਦੋਂ ਪਿਓ ਨੇ ਅੰਨੇਵਾਹ ਪੁੱਤ ’ਤੇ ਫਾਇਰਿੰਗ ਕਰ ਦਿੱਤਾ। ਜਿਸ ਕਾਰਨ ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਦੀਪ ਸਿੰਘ ਪੁੱਤਰ ਸੁਬੇਗ ਸਿੰਘ ਵੱਜੋਂ ਹੋਈ ਹੈ।

ਰਿਸ਼ਤੇ ਹੋਏ ਤਾਰ-ਤਾਰ, ਪਿਓ ਨੇ ਪੁੱਤ ਗੋਲੀਆਂ ਨਾਲ ਭੁੰਨਿਆ

ਮੁਲਜ਼ਮ ਪਿਤਾ ਮੌਕੇ ਤੋਂ ਹੋਇਆ ਫ਼ਰਾਰ

ਪੁੱਤ ਨੂੰ ਮੌਤ ਦੇ ਘਾਟ ਉਤਾਰਣ ਤੋਂ ਬਾਅਦ ਮੁਲਜ਼ਮ ਪਿਤਾ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਦੋਵੇਂ ਪਿਓ ਪੁੱਤ ਬਾਹਰਲੇ ਘਰ ਵਿੱਚ ਸਨ ਜਿੱਥੇ ਉਨ੍ਹਾਂ ’ਚ ਤਕਰਾਰ ਹੋ ਗਈ ਤੇ ਪਿਤਾ ਨੇ ਆਪਣੇ ਹੀ ਪੁੱਤ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਉਧਰ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਨੇ ਲਾਸ਼ ਕਬਜੇ ’ਚ ਲੈ ਕੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ABOUT THE AUTHOR

...view details