ਅੰਮ੍ਰਿਤਸਰ: ਆਪ ਆਗੂ ਅਤੇ ਸਾਬਕਾ ਆਈ ਕੁੰਵਰ ਵਿਜੇ ਪ੍ਰਤਾਪ ਵੱਲੋਂ ਬੇਅਦਬੀ ਮਾਮਲੇ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਫੈਸਲਾ ਲਿਆ ਗਿਆ ਹੈ ਉਹ ਦੇਰੀ ਨਾਲ ਲਿਆ ਗਿਆ ਫੈਸਲਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਦੇਰੀ ਦੇ ਨਾਲ ਇਹ ਫੈਸਲਾ ਲਿਆ ਹੈ ਪਰ ਫਿਰ ਵੀ ਫੈਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ।
ਬੇਅਦਬੀ ਮਾਮਲੇ ‘ਚ ਕੁੰਵਰ ਵਿਜੈ ਪ੍ਰਤਾਪ ਨੇ ਇੱਕ ਹੋਰ ਖੁਲਾਸਾ ਕਰਦੇ ਕਿਹਾ ਹੈ ਕਿ ਕਾਂਗਰਸ ਦੇ ਆਗੂਆਂ ਤੇ ਦੋਸ਼ੀ ਪਰਿਵਾਰ ਦੇ ਆਗੂਆਂ ਦਾ ਆਪਸ ਵਿੱਚ ਗੱਠਜੋੜ ਹੋਇਆ ਸੀ। ਜਿਸਦੇ ਚੱਲਦੇ ਦੋਸ਼ੀ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਰਕੇ ਰਿਪੋਰਟ ਨੂੰ ਖਾਰਿਜ ਕਰਵਾਇਆ ਗਿਆ ਹੈ।