ਅੰਮ੍ਰਿਤਸਰ:ਸ਼ਹਿਰ ਦੀ ਅਵਤਾਰ ਐਵੀਨਿਊ ਕਲੋਨੀ (City Avatar Avenue Colony) ਦਾ ਹੈ, ਜਿੱਥੋਂ ਦੇ ਰਹਿਣ ਵਾਲੇ ਵਸਨੀਕਾਂ ਨੂੰ ਉਸ ਵੇਲੇ ਅਫਰਾ ਤਫਰੀ ਦਾ ਸਾਹਮਣਾ ਕਰਨਾ ਪਿਆ, ਜਦੋਂ 10 ਸਾਲ ਪਹਿਲੇ ਖਰੀਦੇ ਪਲਾਟਾਂ ‘ਤੇ ਰਜਿਸਟਰੀ ਇੰਤਕਾਲ ਹੋਣ ਤੋਂ ਬਾਅਦ ਹੁਣ ਨਗਰ ਨਿਗਮ ਪ੍ਰਸ਼ਾਸ਼ਨ (Municipal administration) ਵੱਲੋਂ ਨੋਟਿਸ ਜਾਰੀ ਕੀਤਾ ਗਿਆ ਅਤੇ ਨਿਗਮ ਦੀ ਜਗਾ ‘ਤੇ ਕਬਜ਼ੇ ਕਰਨ ਦੀ ਗੱਲ ਕਹੀ ਹੈ। ਇਸ ਸੰਬਧੀ ਪੀੜਤ ਇਲਾਕਾ ਨਿਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ (Deputy Commissioner Amritsar) ਹਰਪ੍ਰੀਤ ਸਿੰਘ ਸੁਦਨ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ।
ਇਸ ਮੌਕੇ ਸਥਾਨਕ ਲੋਕਾਂ ਦਾ ਕਿਹਾ ਕਿ ਅਸੀਂ ਇਸ ਕਲੋਨੀ ਵਿੱਚ 2013 ਵਿੱਚ ਜ਼ਮੀਨ ਖਰੀਦ ਐੱਨ.ਓ.ਸੀ. ਰਜਿਸਟਰੀ ਕਰਵਾਈ ਅਤੇ ਪਕਾ ਇੰਤਕਾਲ ਵੀ ਚੜਾਇਆ ਗਿਆ, ਪਰ ਹੁਣ ਨਗਰ ਨਿਗਮ ਵੱਲੋਂ ਕਲੋਨੀ ਦੇ 200 ਦੇ ਕਰੀਬ ਪਰਿਵਾਰਾਂ ਨੂੰ ਨੋਟਿਸ ਭੇਜ ਤੰਗ ਕੀਤਾ ਜਾ ਰਿਹਾ ਹੈ, ਉਨ੍ਹਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੁਦਨ (Deputy Commissioner Amritsar Harpreet Singh Sudan) ਨੂੰ ਮੰਗ ਪੱਤਰ ਦੇ ਇਨਸਾਫ਼ ਦੀ ਮੰਗ ਕੀਤੀ ਹੈ।