ਪੰਜਾਬ

punjab

ETV Bharat / state

ਰਾਜਾਸਾਂਸੀ ਦੇ ਪਿੰਡ ਚੱਕ ਮਿਸ਼ਰੀ ਖਾਂ ’ਚ ਨਜਾਇਜ਼ ਸ਼ਰਾਬ ਤੇ ਕੱਚੀ ਲਾਹਣ ਬਰਾਮਦ - ਨਜਾਇਜ਼ ਸ਼ਰਾਬ ਤੇ ਕੱਚੀ ਲਾਹਣ

ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਤੋਂ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਕੱਚੀ ਲਾਹਣ ਬਰਾਮਦ ਕਰਨ ਦੇ ਨਾਲ ਨਾਲ ਚਾਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।

ਤਸਵੀਰ
ਤਸਵੀਰ

By

Published : Mar 27, 2021, 7:20 PM IST

ਅੰਮ੍ਰਿਤਸਰ:ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਤੋਂ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਕੱਚੀ ਲਾਹਣ ਬਰਾਮਦ ਕਰਨ ਦੇ ਨਾਲ ਨਾਲ ਚਾਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਨਜਾਇਜ਼ ਸ਼ਰਾਬ ਹੋਈ ਬਰਾਮਦ
ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹ ਦੇ ਦਿਹਾਤੀ ਏਰੀਆ ਵਿਚ 6 ਥਾਵਾਂ ’ਤੇ ਰੇਡ ਕਰਕੇ ਵੱਡੀ ਮਾਤਰਾ ਵਿਚ ਨਾਜਾਇਜ਼ ਦੇਸੀ ਸ਼ਰਾਬ ਲਾਹਣ ਬਰਾਮਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਚਕ ਮਿਸ਼ਰੀ ਖਾਂ ਵਿਚੋਂ ਰੇਡ ਦੋਰਾਨ 400 ਲਿਟਰ ਨਜਾਇਜ ਸ਼ਰਾਬ, 1 ਲੱਖ 16 ਹਜਾਰ ਕਿੱਲੋ ਲਾਹਣ, 10 ਚਾਲੂ ਪੱਠਿਆਂ, ਇਕ ਮਾਰੂਤੀ ਕਾਰ ਸਮੇਤ ਵੱਡੀ ਮਾਤਰਾ ਚ ਹੋਰ ਸਨਮਾਨ ਨਾਲ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਓਹਨਾ ਦੱਸਿਆ ਕਿ ਹੋਰਨਾਂ ਫ਼ਰਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

ABOUT THE AUTHOR

...view details