ਅੰਮ੍ਰਿਤਸਰ: ਜੰਡਿਆਲਾ ਦੇ ਖਲਚੀਆ ਦੇ ਭਿੰਡਰ ਪਿੰਡ ਵਿਖੇ ਨਜਾਇਜ਼ ਤੌਰ 'ਤੇ ਪਟਾਕੇ ਵੇਚਣ ਵਾਲੀ ਦੁਕਾਨਾਂ ਵਿੱਚ ਛਾਪਾ ਮਾਰ ਕੇ ਪਟਾਕੇ ਬਰਾਮਦ ਕੀਤੇ। ਇਸ ਤੋਂ ਇਲਾਵਾ ਇਸ ਫੈਕਟਰੀ ਵਿੱਚ ਚਾਈਨਾ ਡੋਰ ਵੀ ਵੱਡੀ ਮਾਤਰਾ ਵਿੱਚ ਬਰਾਮਦ ਕੀਤੀ ਹੈ।
ਨਾਜਾਇਜ਼ ਪਟਾਕਿਆਂ ਦਾ ਜ਼ਖੀਰਾ ਅਤੇ ਚਾਈਨਾ ਡੋਰ ਬਰਾਮਦ
ਸਰਕਾਰ ਵੱਲੋਂ ਰੋਕ ਲਾਏ ਜਾਣ ਦੇ ਬਾਵਜੂਦ ਪਟਾਕਿਆਂ ਦੀ ਵਰਤੋਂ ਨਾਲ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ-ਜੰਡਿਆਲਾ ਦੇ ਖਲਚੀਆ ਦੇ ਭਿੰਡਰ ਪਿੰਡ ਵਿਖੇ ਗਸ਼ਤ ਕਰ ਰਹੀ ਟੁਕੜੀ ਨੇ ਗੈਰ ਕਾਨੂੰਨੀ ਪਟਾਕੇ ਵੇਚਣ ਵਾਲੀ ਦੁਕਾਨਾਂ ਵਿੱਚ ਛਾਪੇ ਦੌਰਾਨ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ।
ਨਜਾਇਜ਼ ਪਟਾਕਿਆਂ ਦਾ ਜ਼ਖੀਰਾ ਅਤੇ ਚਾਈਨਾ ਡੋਰ ਬਰਾਮਦ
ਪੁਲਿਸ ਮੁਤਾਬਕ ਮੁਲਜ਼ਮ ਨੌਜਵਾਨ ਮੌਕੇ ਤੋਂ ਫਰਾਰ ਹੈ। ਪਟਾਕਿਆਂ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਇਹ ਛਾਪੇਮਾਰੀ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਸੀ। ਪੁਲਿਸ ਨੇ ਦੋਸ਼ੀ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਕੁਝ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Last Updated : Nov 12, 2020, 8:44 AM IST