ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਯੂਥ ਆਗੂ ਈਮਾਨ ਸਿੰਘ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਦੇ ਈਮਾਨ ਸਿੰਘ ਕਿਹਾ ਕਿ ਪੰਜਾਬ ਦੀ ਕਿਸਾਨੀ ਦੇ ਹਾਲਾਤ ਦੇਖ ਕੇ ਬਰਦਾਸ਼ਤ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਉੱਘੇ ਵਿਗਿਆਨੀ ਰਣਜੀਤ ਸਿੰਘ ਘੁੰਮਣ ਦੀ ਖੇਤੀਬਾੜੀ ਰਿਪੋਰਟ ਦੇ ਅਨੁਸਾਰ ਵਾਹਗਾ ਬਾਰਡਰ ਬੰਦ ਹੋਣ ਕਰਕੇ ਕਿਸਾਨਾਂ ਦਾ ਕਰੋੜਾਂ ਰੁਪਿਆਂ ਦਾ ਨੁਕਸਾਨ ਹੋ ਰਿਹਾ ਹੈ।
ਭਾਰਤ ਦਾ ਵਪਾਰ ਵਧਾਉਣਾ ਹੈ ਤਾਂ ਵਾਹਗਾ ਬਾਰਡਰ ਖੋਲ੍ਹੋ ਸਰਕਾਰ: ਮਾਨ - 54 ਹਜਾਰ ਲੱਖ ਦਾ ਨਰਮਾ
ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਯੂਥ ਆਗੂ ਈਮਾਨ ਸਿੰਘ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਕੀਤੀ। ਈਮਾਨ ਸਿੰਘ ਨੇ ਕਿਹਾ ਕਿ ਜੇਕਰ ਵਾਹਗਾ ਬਾਰਡਰ ਖੋਲ੍ਹ ਦਿੱਤਾ ਜਾਵੇ ਤਾਂ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋਵੇਗੀ, ਉਥੇ ਹੀ ਦੇਸ਼ ਨੂੰ ਵੀ ਇਸ ਦਾ ਫਾਇਦਾ ਹੋਵੇਗਾ।
ਇਸ ਸਬੰਧੀ ਈਮਾਨ ਸਿੰਘ ਨੇ ਕਿਹਾ ਕਿ ਜੇਕਰ ਵਾਹਗਾ ਬਾਰਡਰ ਖੋਲ੍ਹ ਦਿੱਤਾ ਜਾਵੇ ਤਾਂ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋਵੇਗੀ, ਉਥੇ ਹੀ ਦੇਸ਼ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੰਡੀਕਰਨ, ਦਵਾਈਆਂ, ਬਿਜਲੀ ਆਦਿ ਸਟੇਟ ਦਾ ਵਿਸ਼ਾ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਦੂਜੇ ਦੇਸ਼ਾਂ ਨਾਲ ਲੈਣ ਦੇਣ ਕਰ ਸਕੀਏ। ਇਸ ਲਈ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਣਜੀਤ ਸਿੰਘ ਘੁੰਮਣ ਦੀ ਰਿਪੋਰਟ ਦੇ ਮੁਤਾਬਕ ਕੰਮ ਕਰਨ। ਈਮਾਨ ਸਿੰਘ ਮਾਨ ਨੇ ਦੱਸਿਆ ਕਿ ਭਾਰਤ ਵਿਚਾਲੇ ਪਾਕਿਸਤਾਨ ਨਾਲ 40 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਸੀ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਸੁਧਾਰਨ ਲਈ ਬਾਰਡਰ ਜ਼ਰੂਰ ਖੋਲ੍ਹਣਾ ਚਾਹੀਦਾ ਹੈ ਕਿਉਂਕਿ 2016-17 ਵਿੱਚ 36 ਹਜ਼ਾਰ ਲੱਖ ਰੁਪਏ ਦੀਆਂ ਸਬਜ਼ੀਆਂ ਪੰਜਾਬ ਵਿੱਚੋਂ ਪਾਕਿਸਤਾਨ ਗਈਆਂ ਅਤੇ 54 ਹਜਾਰ ਲੱਖ ਦਾ ਨਰਮਾ ਪਾਕਿਸਤਾਨ ਗਿਆ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੀਆਂ ਵਸਤੂਆਂ 'ਤੇ 200 ਪ੍ਰਤੀਸ਼ਤ ਟੈਕਸ ਭਾਰਤ ਸਰਕਾਰ ਵੱਲੋਂ ਲਾਉਣਾ ਗ਼ਲਤ ਗੱਲ ਹੈ ਕਿਉਂਕਿ ਸਾਡਾ 19 ਤੋਂ 20 ਪ੍ਰਤੀਸ਼ਤ ਸੀਮਿੰਟ ਪਾਕਿਸਤਾਨ ਚੋਂ ਆਉਂਦਾ ਹੈ, ਜਿਸ ਵਿੱਚ ਜਿਪਸਮ ਵੱਡੀ ਮਾਤਰਾ ਵਿੱਚ ਆਉਂਦਾ ਹੈ। ਭਾਰਤ ਸੀਮਿੰਟ ਬਣਾਉਣ ਵਾਲੀਆਂ ਕੰਪਨੀਆਂ ਪਾਕਿਸਤਾਨ ਦਾ ਜਿਪਸਮ ਵਧੀਆ ਮੰਨਦੀਆਂ ਹਨ। ਜੇਕਰ ਵਾਹਗਾ ਬਾਰਡਰ ਖੁੱਲ੍ਹ ਜਾਵੇ ਤਾਂ ਦੇਸ਼ ਨੂੰ ਅਰਬਾਂ ਰੁਪਏ ਦਾ ਫ਼ਾਇਦਾ ਹੋ ਸਕਦਾ ਹੈ, ਜਿਸ ਨਾਲ ਦੇਸ਼ ਵਿੱਚ ਸਿਹਤ ਸਹੂਲਤਾਂ, ਪੜ੍ਹਾਈ ਤੇ ਰੈਣ ਬਸੇਰਿਆਂ ਦੀ ਮੱਦਦ ਮਿਲ ਸਕਦੀ ਹੈ।