ਅੰਮ੍ਰਿਤਸਰ: ਸ਼ਹਿਰ ਦੇ ਆਈਲੈਟਸ ਸੈਂਟਰ ਸੰਚਾਲਕ ਵੱਲੋਂ ਸਰਕਾਰ ਨੂੰ ਆਈਲੈਟਸ ਸੈਂਟਰ ਖੋਲੇ ਜਾਣ ਦੀ ਅਪੀਲ ਕੀਤੀ ਗਈ ਹੈ। ਸਰਕਾਰ ਨੇ ਅਨਲੌਕ 3 ਵਿੱਚ ਜਿੰਮ ਖੋਲ੍ਹਣ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਮੌਕੇ ਆਈਲੈਟਸ ਸੈਟਰ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਕਿਉਂ ਇਜਾਜ਼ਤ ਨਹੀਂ ਦੇ ਰਹੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਅਤੇ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਕਾਰੋਬਾਰ ਹੈ, ਸਾਡੀ ਵੀ ਸੁਣ ਸਰਕਾਰੇ - ielts centres seek govt help
ਸਰਕਾਰ ਨੇ ਅਨਲੌਕ 3 ਵਿੱਚ ਜਿੰਮ ਖੋਲ੍ਹਣ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਮੌਕੇ ਆਈਲੈਟਸ ਸੈਟਰ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਕਿਉਂ ਇਜਾਜ਼ਤ ਨਹੀਂ ਦੇ ਰਹੀ।
ਸਾਡੀ ਵੀ ਸੁਣ ਸਰਕਾਰੇ
ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਦਿੱਤੇ ਗਏ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੈਂਟਰ ਖੋਲ੍ਹਣ ਦੀ ਇਜਾਜ਼ਤ ਦੇਣ।
ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਬੱਸਾਂ ਵਿੱਚ ਪੂਰੀਆਂ ਸਵਾਰੀਆਂ ਦੇ ਬੈਠਣ ਨੂੰ ਇਜਾਜ਼ਤ ਦੇ ਦਿੱਤੀ ਹੈ ਅਤੇ ਰੈਸਟੋਰੈਂਟ ਵੀ ਖੋਲ੍ਹ ਦਿੱਤੇ ਹਨ ਅਤੇ ਹੁਣ ਜਿੰਮ ਖੋਲ੍ਹਣ ਦਾ ਵੀ ਆਦੇਸ਼ ਜਾਰੀ ਕਰ ਦਿੱਤਾ ਹੈ, ਪਰ ਸਰਕਾਰ ਸੈਂਟਰ ਅਤੇ ਸਕੂਲ ਖੋਲ੍ਹਣ ਤੋਂ ਮੁਨਕਰ ਹੋ ਰਹੀ ਹੈ, ਕੀ ਕੋਰੋਨਾ ਵਾਇਰਸ ਸਿਰਫ਼ ਸਕੂਲਾਂ ਵਿੱਚ ਹੀ ਫੈਲ ਸਕਦਾ ਹੈ।