ਅੰਮ੍ਰਿਤਸਰ: ਨਜ਼ਦੀਕੀ ਪਿੰਡ ਕੋਟ ਮਹਿਤਾਬ ਦੀ ਕਰੀਏ ਤਾਂ ਹੋਲੇ-ਮੁਹੱਲੇ ਮੌਕੇ ਧੰਨ ਧੰਨ ਬਾਬਾ ਬ੍ਰਹਮਚਾਰੀ ਜੀ ਦੀ ਯਾਦ ਵਿੱਚ ਬਣੇ ਸਥਾਨਾਂ ਤੇ ਖੇਡ ਮੇਲਾ ਅਤੇ ਜੋੜ ਮੇਲਾ ਬਾਬਾ ਬ੍ਰਹਮਚਾਰੀ ਸਪੋਰਟਸ ਕਲੱਬ ਅਤੇ ਮੇਲਾ ਕਮੇਟੀ ਵੱਲੋਂ ਪਿੰਡ ਦੀ ਸਮੂਹ ਸੰਗਤ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ।
ਇਸ ਮੇਲੇ ਨੂੰ ਕਰਵਾਉਣ ਵਿੱਚ ਸਰਪੰਚ ਗੁਰਬਿੰਦਰ ਸਿੰਘ ਸਾਹਬੀ, ਸੰਮਤੀ ਮੈਂਬਰ ਨਵ ਪੱਡਾ, ਮਲੂਕ ਸਿੰਘ ਪੱਡਾ, ਸੁੱਚਾ ਸਿੰਘ ਲੀਡਰ, ਮੈਂਬਰ ਪਰਮਜੀਤ ਸਿੰਘ, ਗੁਰਪ੍ਰਕਾਰ ਸਿੰਘ ਪੱਡਾ ਕਲੱਬ ਪ੍ਰਧਾਨ, ਮਨਜੋਤ ਪੱਡਾ, ਹੈਪੀ ਪੱਡਾ, ਪ੍ਰਗਟ ਜੰਬਾ, ਰਾਜਾ ਕੋਟ ਮਹਿਤਾਬ, ਆਦਿ ਨੇ ਅਹਿਮ ਯੋਗਦਾਨ ਪਾਇਆ।
ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੇਲੇ ਦੀ ਰਸਮੀ ਸ਼ੁਰੂਆਤ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਵੱਖ ਵੱਖ ਰਾਗੀਆਂ, ਢਾਡੀਆਂ ਅਤੇ ਕਵੀਸ਼ਰਾਂ ਨੇ ਬਾਬਾ ਜੀ ਦੇ ਇਤਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ
ਮੇਲੇ ਦੌਰਾਨ ਪੁੱਜੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਜਿੱਥੇ ਪਿੰਡ ਦੇ ਇਸ ਉਦਮ ਉਪਰਾਲੇ ਲਈ ਸਮੂਹ ਕਮੇਟੀ, ਪਿੰਡ ਵਾਸੀ ਅਤੇ ਐਨਆਰਆਈਜ ਦਾ ਧੰਨਵਾਦ ਕੀਤਾ, ਉੱਥੇ ਹੀ ਇਲਾਕੇ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਤਰਫੋਂ ਹਰ ਸੰਭਵ ਮਦਦ ਦੇਣ ਦਾ ਵੀ ਐਲਾਨ ਕੀਤਾ।
ਮੇਲੇ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਕੱਬਡੀ ਮੈਚਾਂ ਵਿੱਚ ਕਬੱਡੀ 70 ਕਿਲੋ ਦੇ ਫਾਈਨਲ ਵਿੱਚ ਕੋਟ ਮਹਿਤਾਬ ਦੀ ਟੀਮ ਨੇ ਨਿਰੰਜਨਪੁਰ ਨੂੰ 35-26 ਅੰਕਾਂ ਦੇ ਫਰਕ ਨਾਲ ਅਤੇ ਕਬੱਡੀ ਦੇ ਮਹਾਂ ਮੁਕਾਬਲਿਆਂ ਦੌਰਾਨ ਅਕੈਡਮੀਆਂ ਦੇ ਫਾਈਨਲ ਮੈਚ ਵਿੱਚ ਚੌੜੇ ਮੱਧਰੇ ਨੇ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਨੂੰ 36-21 ਅੰਕਾਂ ਦੇ ਫਰਕ ਨਾਲ ਹਰਾਇਆ, ਆਪਣੀ ਕਬੱਡੀ ਦੀ ਕੁਮੈਟਰੀ ਲਈ ਜਾਣੇ ਜਾਂਦੇ ਪ੍ਰਸਿੱਧ ਕੁਮੈਨਟਰ ਸ਼ਿਵ ਯੋਧੇ ਨੇ ਖਾਸ ਮੁਹਾਰਤ ਸਦਕਾ ਕੱਬਡੀ ਮੈਚ ਨੂੰ ਰੰਗ ਲਗਾਏ।