ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੂੰ ਨਸ਼ੇ ਦੀ ਕੋਈ ਚੀਜ਼ ਖਵਾ ਕੇ ਉਸ ਨਾਲ ਗ਼ਲਤ ਕੰਮ ਕਰਕੇ ਉਸਦੀ ਵੀਡੀਓ ਬਣਾਈ ਗਈ ਅਤੇ ਹੁਣ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।
ਮਾਮਲਾ ਥਾਣਾ ਵੱਲੇ ਦਾ ਹੈ ਜਿੱਥੇ ਪੀੜਤ ਔਰਤ ਦੇ ਪਤੀ ਰਮਨਜੀਤ ਸਿੰਘ ਦੇ ਮਿੱਤਰ ਜਰਮਨ ਸਿੰਘ ਦੀ ਪੀੜਤ 'ਤੇ ਹਮੇਸ਼ਾਂ ਤੋਂ ਹੀ ਗ਼ਲਤ ਨਿਗ੍ਹਾ ਸੀ। ਇੱਕ ਦਿਨ ਜਰਮਨ ਸਿੰਘ ਨੇ ਪੀੜਤਾ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਉਸ ਦੀ ਵੀਡੀਓ ਬਣਾ ਲਈ। ਇਸ ਮਗਰੋਂ ਜਰਮਨ ਸਿੰਘ ਨੇ ਪੀੜਤਾ ਦੀ ਵੀਡੀਓ ਪਿੰਡ 'ਚ ਵਾਇਰਲ ਕਰਨ ਦੀ ਧਮਕੀ ਦੇ ਕੇ ਸਬੰਧ ਬਣਾਉਣ ਲਈ ਉਸ ਨੂੰ ਬਲੈਕ ਮੇਲ ਕਰਨ ਲੱਗ ਪਿਆ।
ਪਤੀ ਦੇ ਦੋਸਤ ਨੇ ਲੜਕੀ ਨੂੰ ਨਸ਼ੀਲਾ ਪਦਾਰਥ ਦੇਕੇ ਬਣਾਇਆ ਹਵਸ ਦਾ ਸ਼ਿਕਾਰ ਪੀੜਤਾ ਨੇ ਜਦ ਇਸ ਗੱਲ ਦਾ ਵਿਰੋਧ ਕੀਤਾ ਤਾਂ ਜਰਮਨ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸਨੂੰ ਆਪਣੇ ਨਾਲ ਗਲਤ ਸਬੰਧ ਬਣਾਉਣ ਤੋਂ ਮਨ੍ਹਾ ਕਰਨ 'ਤੇ ਉਸ ਦੇ ਪਤੀ ਤੇ ਤੇਰੇ ਭਰਾ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਪੀੜਤਾ ਮੁਤਾਬਕ ਜਰਮਨ ਸਿੰਘ ਕੋਲ ਇੱਕ ਪਿਸਤੌਲ ਵੀ ਹੈ ਜਿਸ ਦੇ ਦੱਮ 'ਤੇ ਉਹ ਸਭ ਨੂੰ ਧਮਕਾ ਰਿਹਾ ਹੈ। ਪੀੜਤਾ ਨੇ ਜਰਮਨ ਜੀਤ ਸਿੰਘ ਦੇ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਤਾ ਦਾ ਕਹਿਣ ਹੈ ਕਿ ਉਨ੍ਹਾਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਏ.ਸੀ.ਪੀ. ਰਿਪੁਤਾਪਨ ਸਿੰਘ ਸੰਧੂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਅਧੀਨ ਆ ਚੁੱਕਾ ਹੈ ਅਤੇ ਉਹ ਪੀੜਤਾ ਦੇ ਬਿਆਨ ਮਗਰੋਂ ਹੀ ਮਾਮਲੇ ਦੀ ਕਾਰਵਾਈ ਸ਼ੁਰੂ ਕਰਨਗੇ।