ਪੰਜਾਬ

punjab

ETV Bharat / state

Sikhi Swarup changed life: ਸਿੱਖੀ ਸਰੂਪ ਨੇ ਕਿਵੇਂ ਬਦਲੀ ਜ਼ਿੰਦਗੀ? ਜਾਣੋਂ ਕਿਵੇਂ ਮਿਲਿਆ ਮਾਣ-ਸਨਮਾਨ ਅਤੇ ਸ਼ੌਰਤ? - ਗੁਰੂ ਦਾ ਬਾਣਾ

ਕਿਸਮਤ ਅਤੇ ਜ਼ਿੰਦਗੀ ਨੂੰ ਬਦਲਣ ਲਈ ਕੁੱਝ ਨਾ ਕੁੱਝ ਤਾਂ ਜ਼ਰੂਰ ਕਰਨਾ ਪੈਂਦਾ ਹੈ। ਅਜਿਹਾ ਹੀ ਕੁੱਝ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਨੇ ਕੀਤਾ ਹੈ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ How Sikhi Swarup changed life, guru nanak dev

How Sikhi Swarup changed life
Sikhi Swarup changed life: ਸਿੱਖੀ ਸਰੂਪ ਨੇ ਕਿਵੇਂ ਬਦਲੀ ਜ਼ਿੰਦਗੀ? ਜਾਣੋਂ ਕਿਵੇਂ ਮਿਲਿਆ ਮਾਣ-ਸਨਮਾਨ ਅਤੇ ਸ਼ੌਰਤ?

By ETV Bharat Punjabi Team

Published : Nov 28, 2023, 8:23 PM IST

ਸਿੱਖੀ ਸਰੂਪ ਨੇ ਕਿਵੇਂ ਬਦਲੀ ਜ਼ਿੰਦਗੀ? ਜਾਣੋਂ ਕਿਵੇਂ ਮਿਲਿਆ ਮਾਣ-ਸਨਮਾਨ ਅਤੇ ਸ਼ੌਰਤ?

ਅੰਮ੍ਰਿਤਸਰ: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਘੀ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਉਂਗਲ ਟੇਢੀ ਕਰਨੀ ਪੈਂਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਕੁੱਝ ਗਲਤ ਹੀਂ ਕੀਤਾ ਜਾਵੇ। ਇਹ ਮਿਸਾਲ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਪੈਦਾ ਕੀਤੀ ਹੈ। ਇੰਨ੍ਹਾਂ ਦੋ ਨੌਜਵਾਨਾਂ ਨੇ ਸਿੱਧ ਕਰ ਦਿੱਤਾ ਕਿ ਗੁਰੂ ਘਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ, ਗੁਰੂ ਕਿਸੇ ਨਾ ਕਿਸੇ ਰੂਪ 'ਚ ਬੇੜੀ ਨੂੰ ਪਾਰ ਜ਼ਰੂਰ ਲਗਾਉਂਦਾ ਹੈ। ਇੰਨ੍ਹਾਂ ਦੋ ਗੁਰੂ ਦੇ ਸਿੱਖਾਂ ਨੇ ਜਿਵੇਂ ਹੀ ਗੁਰੂ ਦਾ ਪੱਲਾ ਫੜਿਆ ਤਾਂ ਗੁਰੂ ਸਾਹਿਬ ਨੇ ਵੀ ਬੱਲੇ-ਬੱਲੇ ਕਰਵਾ ਦਿੱਤੀ।

ਕੀ ਹੈ ਪੂਰਾ ਮਾਮਲਾ: ਦਰਅਸਲ ਇੰਨ੍ਹਾਂ ਨੌਜਵਾਨਾਂ ਵੱਲੋਂ 13 ਸਾਲ ਤੋਂ ਗੋਲਗੱਪੇ ਦੀ ਦੁਕਾਨ 'ਤੇ ਕੰਮ ਕੀਤਾ ਜਾ ਰਿਹਾ ਹੈ ।ਇਸ ਨਾਲ ਬੇਸ਼ੱਕ ਘਰ ਦਾ ਗੁਜ਼ਾਰਾ ਜ਼ਰੂਰ ਚੱਲਦਾ ਸੀ ਪਰ ਕੀਤੇ ਨਾ ਕੀਤੇ ਇੱਜ਼ਤ, ਮਾਣ ਨਹੀਂ ਮਿਲ ਪਾ ਰਿਹਾ ਸੀ। ਜਦੋਂ ਵੀ ਕੋਈ ਗਹਾਕ ਦੁਕਾਨ 'ਤੇ ਆਉਂਦਾ ਸੀ ਤਾਂ ਅਕਸਰ ਭੱਈਆ ਆਖ ਕੇ ਬੁਲਾਉਂਦੇ ਸਨ ਫਿਰ ਅਚਾਨਕ ਗੁਰੂ ਦੀ ਕ੍ਰਿਪਾ ਹੋਈ ਤਾਂ ਸਿੱਖੀ ਸਰੂਪ ਧਾਰਨ ਕਰ ਗੁਰੂ ਦਾ ਬਾਣਾ ਪਾ ਲਿਆ। ਗੁਰੂ ਦਾ ਬਾਣਾ ਪਾਉਣ ਦੀ ਦੇਰ ਸੀ ਕਿ ਸੂਰਤ ਦੇ ਨਾਲ ਨਾਲ ਸਿਰਤ ਵੀ ਬਦਲ ਗਈ।

ਇੱਜ਼ਤ-ਮਾਣ ਅਤੇ ਕਾਰੋਬਾਰ 'ਚ ਵਾਧਾ: ਇੰਨ੍ਹਾਂ ਗੁਰੂ ਦੇ ਸਿੱਖਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇੰਨ੍ਹਾਂ ਨੇ ਸਿੱਖੀ ਸਰੂਪ ਧਾਰਨ ਕੀਤਾ ਹੈ ਉਦੋਂ ਤੋਂ ਇੰਨ੍ਹਾਂ ਦੇ ਇੱਜ਼ਤ ਮਾਣ ਬਹੁਤ ਵਾਧਾ ਹੋਇਆ ਹੈ। ਹੁਣ ਦੁਕਾਨ 'ਤੇ ਆਉਣ ਵਾਲੇ ਗਹਾਕ ਸਿੰਘ ਸਾਹਿਬ, ਖਾਲਸਾ ਜੀ ਕਹਿ ਕੇ ਬੁਲਾੳਂਦੇ ਹਨ। ਉੱਥੇ ਹੀ ਦੂਜੇ ਪਾਸੇ ਕਾਰੋਬਾਰ 'ਚ ਵੀ ਬਹੁਤ ਹੋਇਆ ਹੈ।ਇੰਨ੍ਹਾਂ ਆਖਿਆ ਕਿ ਗੁਰੂ ਦੇ ਘਰੋਂ ਮਿਲੀ ਸਿੱਖ ਦੀ ਦਾਤ ਨੇ ਉਨਹਾਂ ਦੀ ਕਿਸਮਤ ਚਮਕਾਈ ਅਤੇ ਲੋਕਾਂ ਵੱਲੋਂ ਬਹੁਤ ਮਾਣ-ਸਨਮਾਨ ਮਿਿਲਆ, ਇਸ ਦੇ ਨਾਲ ਹੀ ਇੰਨ੍ਹਾਂ ਮੰਨਿਆ ਕਿ ਸਿੱਖੀ ਬਾਣਾ ਧਾਰਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਗੀ ਦੇ ਅਸਲ ਮਾਇਨੇ ਸਮਝ ਆਏ ਨੇ।

13-13 ਦਾ ਲੰਗਰ:ਇਸ ਦੁਕਾਨ ਦੇ ਮਾਲਕ ਗੌਰਵ ਨੇ ਆਖਿਆ ਕਿ ਸਾਰੇ ਧਰਮ ਇੱਕ ਬਰਾਬਰ ਨੇ ਬਸ ਨਾਮ ਹੀ ਵੱਖਰੇ-ਵੱਖਰੇ ਹਨ। ਗੌਰਵ ਨੇ ਆਪਣੇ ਬੀਤੇ ਸਮੇਂ ਦੀ ਗੱਲ ਕਰਦੇ ਦੱਸਿਆ ਕਿ ਕਿਸੇ ਸਮੇਂ ਗੁਰੂ ਘਰ ਤੋਂ ਲੰਗਰ ਖਾ ਕੇ ਗੁਜ਼ਾਰਾ ਕੀਤਾ ਜਾਂਦਾ ਸੀ ਪਰ ਅੱਜ ਗੁਰੂ ਦੀ ਰਹਿਮਤ ਸਦਕਾ ਆਪਣੇ ਕੰਮ 'ਚੋਂ ਦਸਵੰਦ ਕੱਢ ਕੇ 13-13 ਦਾ ਲੰਗਰ ਲਗਾਇਆ ਜਾਂਦਾ ਹੈ। ਇਸ ਨੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਦਸਵੰਦ ਕੱਢਣ ਲਈ ਆਖਿਆ ਅਤੇ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ ਹੈ।

ABOUT THE AUTHOR

...view details