ਪੰਜਾਬ

punjab

ETV Bharat / state

ਹਸਪਤਾਲ ਦੇ ਸੁਰੱਖਿਆ ਸਟਾਫ਼ ਵੱਲੋਂ ਮਰੀਜ਼ ਦੇ ਪਰਿਵਾਰ ਨਾਲ ਗੁੰਡਾਗਰਦੀ - ਸਕਿਉਰਿਟੀ ਸਟਾਫ਼

ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਰੀਜ਼ ਨਾਲ ਆਏ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਹਸਪਤਾਲ ਦੇ ਸਕਿਉਰਿਟੀ ਪ੍ਰਸ਼ਾਸਨ ਵੱਲੋਂ ਕੁੱਟਮਾਰ ਕੀਤੀ ਗਈ।

ਹਸਪਤਾਲ ਦੇ ਸਕਿਉਰਿਟੀ ਸਟਾਫ਼ ਵੱਲੋਂ ਮਰੀਜ਼ ਦੇ ਪਰਿਵਾਰ ਨਾਲ ਗੁੰਡਾਗਰਦੀ
ਹਸਪਤਾਲ ਦੇ ਸਕਿਉਰਿਟੀ ਸਟਾਫ਼ ਵੱਲੋਂ ਮਰੀਜ਼ ਦੇ ਪਰਿਵਾਰ ਨਾਲ ਗੁੰਡਾਗਰਦੀ

By

Published : Aug 26, 2021, 7:57 PM IST

ਅੰਮ੍ਰਿਤਸਰ: ਲਗਾਤਾਰ ਹੀ ਅੰਮ੍ਰਿਤਸਰ ਦੇ ਕਈ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਕਟਰਾਂ ਦੀ ਲੁੱਟ ਦਾ ਸ਼ਿਕਾਰ ਹੋਏ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੱਖਰਾ ਹੀ ਮਾਮਲਾ ਸਾਹਮਣੇ ਆਇਆ।

ਹਸਪਤਾਲ ਦੇ ਸਕਿਉਰਿਟੀ ਸਟਾਫ਼ ਵੱਲੋਂ ਮਰੀਜ਼ ਦੇ ਪਰਿਵਾਰ ਨਾਲ ਗੁੰਡਾਗਰਦੀ

ਜਿੱਥੇ ਮਰੀਜ਼ ਨਾਲ ਆਏ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਹਸਪਤਾਲ ਦੇ ਸਕਿਉਰਿਟੀ ਪ੍ਰਸ਼ਾਸਨ ਵੱਲੋਂ ਕੁੱਟਮਾਰ ਕੀਤੀ ਗਈ। ਉੱਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਨੀਤ ਨਾਮਕ ਵਿਅਕਤੀ ਨੇ ਦੱਸਿਆ ਕਿ ਉਸਦੀ ਬੇਟੀ ਦਾ ਇਸ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।

ਜਦੋਂ ਹਸਪਤਾਲ ਦੇ ਸਟਾਫ਼ ਵੱਲੋਂ ਉਨ੍ਹਾਂ ਕੋਲੋਂ ਮਾਸਕ ਮੰਗਵਾਉਣ ਲਈ ਉਨ੍ਹਾਂ ਨੂੰ OPD ਤੋਂ ਥੱਲੇ ਭੇਜਿਆ ਗਿਆ, ਜਦੋਂ ਉਹ ਵਾਪਸ ਮਾਸਕ ਲੈ ਕੇ OPD ਨੂੰ ਜਾਣ ਲੱਗੇ ਤਾਂ ਹਸਪਤਾਲ ਦੇ ਸਕਿਉਰਿਟੀ ਸਟਾਫ਼ ਵੱਲੋਂ ਉਨ੍ਹਾਂ ਨਾਲ ਗੁੰਡਾਗਰਦੀ ਕੀਤੀ ਗਈ ਤੇ ਕਾਫ਼ੀ ਕੁੱਟਮਾਰ ਵੀ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਦਰਜ ਕਰ ਲਏ ਹਨ ਅਤੇ ਪੁਲਿਸ ਦਾ ਕਹਿਣਾ ਹੈ ਕਿ CCTV ਕੈਮਰੇ ਚੈੱਕ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਅੰਦੋਲਨਕਾਰੀ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੀ ਪ੍ਰਵਾਨਗੀ

ABOUT THE AUTHOR

...view details