ਅੰਮ੍ਰਿਤਸਰ : ਅਮਰੀਕਾ ਵਿੱਚ ਦਸਤਾਰ ਲਈ ਸੰਘਰਸ਼ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰ ਦਾ ਸੱਚਖੰਡ ਸ੍ਰੀ ਹਰਮਿਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪਹੁੰਚਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਿਵਾਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਦਸਤਾਰ ਲਈ ਸੰਘਰਸ਼ ਕਰਨ ਵਾਲੇ ਸਵ:ਸੰਦੀਪ ਸਿੰਘ ਦੇ ਪਰਿਵਾਰ ਦਾ ਸਨਮਾਨ ਸੂਚਨਾ ਦਫ਼ਤਰ ਵਿਖੇ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਡਾ.ਰੂਪ ਸਿੰਘ ਨੇ ਸੰਦੀਪ ਸਿੰਘ ਦੀ ਭੈਣ ਰਣਜੀਤ ਕੌਰ ਨੂੰ ਦਰਬਾਰ ਸਾਹਿਬ ਦਾ ਮਾਡਲ, ਕਿਤਾਬਾਂ ਦਾ ਸੈੱਟ ਤੇ ਸਮੂਹ ਪਰਵਾਰਿਕ ਮੈਂਬਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ।
ਦਸਤਾਰ ਲਈ ਸੰਘਰਸ਼ ਕਰਨ ਵਾਲੇ ਸਵ:ਸੰਦੀਪ ਸਿੰਘ ਦੇ ਪਰਿਵਾਰ ਦਾ ਸਨਮਾਨ ਸੰਦੀਪ ਸਿੰਘ ਦੀ ਭੈਣ ਨੇ ਦੱਸਿਆ ਕਿ ਅਮਰੀਕਾ ਵਿੱਚ ਸੰਦੀਪ ਸਿੰਘ ਤੋਂ ਪਹਿਲਾਂ ਕੋਈ ਦਸਤਾਰਧਾਰੀ ਪੁਲਿਸ ਅਧਿਕਾਰੀ ਨਹੀਂ ਸੀ, ਇਸ ਲਈ ਉਸ ਨੂੰ ਡਿਊਟੀ ਮੌਕੇ ਦਸਤਾਰ ਸਜਾਉਣ ਲਈ ਕਾਫ਼ੀ ਮੁਸ਼ੱਕਤ ਤੇ ਸੰਘਰਸ਼ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਦੀ ਮੌਤ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਇੱਕ ਮੇਨ ਹਾਈਵੇ, ਪੋਸਟ ਆਫ਼ਿਸ, ਪਾਰਕ ਦਾ ਨਾਮ ਸਵ.ਸੰਦੀਪ ਸਿੰਘ ਦੇ ਨਾਂਅ 'ਤੇ ਰੱਖਿਆ।
ਸੰਦੀਪ ਸਿੰਘ ਅਮਰੀਕਾ ਦੇ "ਟੈਕਸਾਸ" ਵਿੱਚ ਪਿਛਲੇ 10 ਸਾਲਾਂ ਤੋਂ ਪਹਿਲਾਂ ਦਸਤਾਰਧਾਰੀ ਪੁਲਿਸ ਅਫ਼ਸਰ ਸੀ। ਜਿਸ ਨੂੰ ਪਿਛਲੇ ਸਾਲ 2019 ਦੇ ਸਤੰਬਰ ਮਹੀਨੇ ਵਿੱਚ ਇੱਕ ਵਾਹਨ ਚਾਲਕ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ।