ਅੰਮ੍ਰਿਤਸਰ: ਕੋਰੋਨਾ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਰਕੇ ਲੋਕਾਂ ਨੂੰ ਜਿੱਥੇ ਰਾਸ਼ਨ ਦੀ ਸਮੱਸਿਆਵਾਂ ਆ ਰਹੀਆਂ ਹਨ,ਉੱਥੇ ਹੀ ਦਵਾਈਆਂ ਲੈਣ ਵਿੱਚ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇ ਦਵਾਈ ਮਿਲਦੀ ਵੀ ਹੈ ਤਾਂ ਵੱਧ ਰੇਟ ਕਰਕੇ ਲੋਕਾਂ ਦੀ ਲੁੱਟ ਹੋ ਰਹੀ ਹੈ।ਇਸ ਲਈ ਹੀ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮ੍ਰਿਤਸਰ ਸਾਹਿਬ ਵੱਲੋਂ ਲੋਕਾਂ ਨੂੰ ਮੁਫ਼ਤ ਅਤੇ ਖ਼ਰੀਦ ਰੇਟ ਉੱਪਰ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਈਟੀਵੀ ਭਾਰਤ ਵੱਲੋਂ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਐਮਡੀ ਅਰਿੰਦਰਪਾਲ ਸਿੰਘ ਨਾਲ ਗੱਲ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਸੰਸਥਾ ਵੱਲੋਂ ਪਿਛਲੇ 15-16 ਸਾਲਾਂ ਤੋਂ ਲੋਕਾਂ ਦੀ ਸੇਵਾ ਹਿੱਤ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ।ਹੁਣ ਕਰਫ਼ਿਊ ਕਰਕੇ ਮਰੀਜ਼ ਹਸਪਤਾਲ ਨਹੀਂ ਆ ਸਕਦੇ, ਇਸ ਲਈ ਦਵਾਈਆਂ ਲਈ ਹੋਮ ਸਰਵਿਸ ਦੀ ਸੇਵਾ ਸ਼ੁਰੂ ਕੀਤੀ ਹੈ।ਜਿਸ ਵਿੱਚ ਪਿਛਲੇ 15-16 ਦਿਨਾਂ ਤੋਂ 10 ਤੋਂ 15 ਸੇਵਾਦਾਰ ਘਰੋ ਘਰੀ ਦਵਾਈਆਂ ਪਹੁੰਚਾ ਰਹੇ ਹਨ। ਉਨ੍ਹਾਂ ਕੋਲ ਵਟਸਐਪ ਰਾਹੀਂ ਦਵਾਈ ਦੀ ਡਿਟੇਲ ਆ ਜਾਂਦੀ ਹੈ।