ਅੰਮ੍ਰਿਤਸਰ: ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਿਰ ਵਿੱਚ ਹੋਲੀ ਦਾ ਇੱਕ ਅਲੌਕਿਕ ਨਜਾਰਾ ਵੇਖਣ ਨੂੰ ਮਿਲਿਆ, ਜਿਥੇ ਲੋਕ ਭਗਵਾਨ ਲਕਸ਼ਮੀ ਨਾਰਾਇਣ ਦੇ ਮੰਦਿਰ ਵਿੱਚ ਠਾਕੁਰ ਜੀ ਦੇ ਨਾਲ ਅਤੇ ਸ਼ਰਧਾਲੂ ਆਪਸ ਵਿੱਚ ਫੁੱਲਾਂ ਦੀ ਹੋਲੀ ਖੇਡਦੇ ਨਜਰ ਆਏ। ਇਸ ਮੌਕੇ ਸ਼ਰਧਾਲੂਆਂ ਨੇ ਹੋਲੀ ਦਾ ਪੂਰਾ ਆਨੰਦ ਮਾਣਿਆ।
ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਿਰ ’ਚ ਫੁੱਲਾਂ ਨਾਲ ਮਨਾਈ ਹੋਲੀ - ਦੁਰਗਿਆਣਾ ਮੰਦਿਰ ਵਿੱਚ ਹੋਲੀ
ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਿਰ ਵਿੱਚ ਹੋਲੀ ਦਾ ਇੱਕ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ, ਜਿਥੇ ਸ਼ਰਧਾਲੂ ਆਪਸ ਵਿੱਚ ਫੁੱਲਾਂ ਦੀ ਹੋਲੀ ਖੇਡਦੇ ਨਜਰ ਆਏ।
ਫੁੱਲਾਂ ਨਾਲ ਮਨਾਈ ਗਈ ਹੋਲੀ
ਇਸ ਮੌਕੇ ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਿਰ ਵਿੱਚ ਭਗਵਾਨ ਲਕਸ਼ਮੀ ਨਾਰਾਇਣ ਤੇ ਠਾਕੁਰ ਜੀ ਨਾਲ ਆਏ ਹੋਏ ਸ਼ਰਧਾਲੂਆਂ ਵੱਲੋਂ ਹੋਲੀ ਖੇਡੀ ਗਈ। ਇਸ ਖ਼ਾਸ ਉਤਸਵ ਮੌਕੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਅੱਜ ਇਥੇ ਠਾਕੁਰ ਜੀ ਨਾਲ ਫੁਲਾਂ ਦੀ ਹੋਲੀ ਵੇਖਣ ਲਈ ਖਾਸ ਤੌਰ ਤੇ ਪੁੱਜੇ ਹੋਏ ਸਨ ਉਥੇ ਸ਼ਰਧਾਲੂ ਚੱਲ ਰਹੇ ਸੰਗੀਤ ਦੀ ਮਧੁਰ ਧੁਨ ’ਚ ਭਗਵਾਨ ਦੇ ਭਗਤ ਮੰਤਰ ਮੁਗਧ ਹੋ ਨੱਚਦੇ ਨਜ਼ਰ ਆਏ, ਉਨ੍ਹਾਂ ਵੱਲੋਂ ਮਸਤੀ ’ਚ ਨੱਚਦਿਆਂ ਨੱਚਦਿਆਂ ਇਕ ਦੂਜੇ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।