ਪੰਜਾਬ

punjab

ETV Bharat / state

ਲੋਕਾਂ ਦਾ ਪਿਆਰ ਦੇਖ ਹਾਕੀ ਖਿਡਾਰੀ ਖੁਸ਼ੀ ਨਾਲ ਹੋਏ ਭਾਵੁਕ

ਮਾਝੇ ਦੇ ਹੀਰੇ ਦਿਲਪ੍ਰੀਤ ਬੱਲ੍ਹ ਦਾ ਜਗ੍ਹਾ-ਜਗ੍ਹਾ ਸ਼ਾਨਦਾਰ ਸਵਾਗਤ ਹੋਇਆ। ਸੈਂਕੜੇ ਗੱਡੀਆਂ ਦੇ ਕਾਫਿਲੇ ਅਤੇ ਗੁਲਾਬਾਂ ਦੀ ਵਰਖਾ ਨਾਲ ਲੋਕਾਂ ਨੇ ਪਿਆਰ ਦਿੱਤਾ।

ਲੋਕਾਂ ਦਾ ਪਿਆਰ ਦੇਖ ਹਾਕੀ ਖਿਡਾਰੀ ਖੁਸ਼ੀ ਨਾਲ ਹੋਏ ਭਾਵੁਕ
ਲੋਕਾਂ ਦਾ ਪਿਆਰ ਦੇਖ ਹਾਕੀ ਖਿਡਾਰੀ ਖੁਸ਼ੀ ਨਾਲ ਹੋਏ ਭਾਵੁਕ

By

Published : Aug 11, 2021, 7:28 PM IST

ਅੰਮ੍ਰਿਤਸਰ : ਟੋਕਿਓ ਓਲੰਪਿਕ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬ ਦੇ ਹਾਕੀ ਖਿਡਾਰੀ ਸ਼ੇਰਾਂ ਦਾ ਥਾਂ-ਥਾਂ ਭਰਵਾਂ ਸਵਾਗਤ ਅਤੇ ਹਰ ਤਰਫ ਜਸ਼ਨ ਦਾ ਮਾਹੌਲ ਦਿਖਾਈ ਦਿੱਤਾ। ਇਸੇ ਤਰ੍ਹਾਂ ਜਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੇ ਨੌਜਵਾਨ ਦਿਲਪ੍ਰੀਤ ਸਿੰਘ ਬੱਲ੍ਹ ਨੇ ਵੀ ਆਪਣਾ ਅਹਿਮ ਗੋਲ ਨਾਲ ਇਸ ਸ਼ਾਨਦਾਰ ਜਿੱਤ ਵਿੱਚ ਆਪਣਾ ਯੋਗਦਾਨ ਪਾ ਕਾਂਸੀ ਤਮਗੇ 'ਤੇ ਆਪਣਾ ਕਬਜਾ ਕੀਤਾ।

ਲੋਕਾਂ ਦਾ ਪਿਆਰ ਦੇਖ ਹਾਕੀ ਖਿਡਾਰੀ ਖੁਸ਼ੀ ਨਾਲ ਹੋਏ ਭਾਵੁਕ

ਇਸ ਸ਼ਾਨਦਾਰ ਜਿੱਤ ਤੋਂ ਬਾਅਦ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਉਪਰੰਤ ਪਿੰਡ ਨੂੰ ਆਉਂਦੇ ਹੋਏ ਦਿਲਪ੍ਰੀਤ ਸਿੰਘ ਬੱਲ੍ਹ ਨੂੰ ਲੈਣ ਗਏ ਕਾਰਾਂ ਦੇ ਵੱਡੇ ਕਾਫਿਲੇ ਦਾ ਜਗ੍ਹਾ-ਜਗ੍ਹਾ ਨਿੱਘਾ ਸਵਾਗਤ ਕੀਤਾ ਗਿਆ। ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੇ ਵਸਨੀਕ ਖਿਡਾਰੀ ਦਿਲਪ੍ਰੀਤ ਸਿੰਘ ਬੱਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਇਸ ਪਿਆਰ ਲਈ ਹਮੇਸ਼ਾਂ ਰਿਣੀ ਰਹਾਂਗਾ ਅਤੇ ਨੌਜਵਾਨਾਂ ਨੂੰ ਇਕੋ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਖੇਡਾਂ ਵੱਲ ਧਿਆਨ ਦਿਓ ਅਤੇ ਆਪਣੇ ਮਾਤਾ ਪਿਤਾ ਦੇ ਨਾਲ-ਨਾਲ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ।

ਇਹ ਵੀ ਪੜ੍ਹੋ:ਜਲੰਧਰ ਪਹੁੰਚੇ ਹਾਕੀ ਓਲੰਪਿਅਨਾਂ ਦੇ ਸੁਆਗਤ ਦੀਆਂ ਵੇਖੋ ਖਾਸ ਤਸਵੀਰਾਂ

ਸਵਾਗਤ ਅਤੇ ਖੁਸ਼ੀ ਦੇ ਇਸ ਮਾਹੌਲ ਦੇ ਜਸ਼ਨ ਨੂੰ ਕੈਮਰੇ ਵਿੱਚ ਕੈਦ ਕਰਨ ਤੋਂ ਬਾਅਦ ਦਿਲਪ੍ਰੀਤ ਸਿੰਘ ਬੱਲ੍ਹ ਨਾਲ ਜਦ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਇੰਨ੍ਹਾਂ ਅਥਾਹ ਪਿਆਰ ਦੇਖ ਦਿਲਪ੍ਰੀਤ ਆਪਣੀਆਂ ਅੱਖਾਂ ਨੂੰ ਖੁਸ਼ੀ ਨਾਲ ਨਮ ਹੋਣ ਤੋਂ ਰੋਕ ਨਾ ਸਕੇ।

ABOUT THE AUTHOR

...view details